ਸੈਕਰਡ ਹਾਰਟ ਦੀ ਵਿਦਿਆਰਥਣ ਨੇ ਜਿੱਤਿਆ ਸੋਨ ਤਮਗਾ
ਸੈਕਰਡ ਹਾਰਟ ਸਕੂਲ ਦੇ ਵਿਦਿਆਰਥਣ ਨੇ ਚੈਂਪੀਅਨਸ਼ਿਪ ਵਿਚ ਗੋਲਡ ਤਗਮਾ ਹਾਸਲ ਕੀਤਾ
Publish Date: Sat, 03 Jan 2026 05:37 PM (IST)
Updated Date: Sat, 03 Jan 2026 05:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਦੀ ਵਿਦਿਆਰਥਣ ਨੇ ਜੈਸਮੀਨ ਕੌਰ ਨੇ ਅੰਦਰ 14 ਦੇ ਮੁਕਾਬਲੇ ’ਚ 31 ਕਿੱਲੋਗਰਾਮ ਭਾਰ ਵਰਗ ਵਿਚ ਭਾਗ ਲੈ ਕੇ ਗੋਲਡ ਤਗਮਾ ਹਾਸਲ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਦਿਵਯਾ ਮਹਿਤਾ ਨੇ ਦੱਸਿਆ ਕਿ ਓਪਨ ਨੈਸ਼ਨਲ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਇੰਡੀਆ ਵੱਲੋਂ ਸ਼੍ਰੀ ਅੰਮ੍ਰਿਤਸਰ ਵਿਖੇ ਓਪਨ ਨੈਸ਼ਨਲ ਟਾਈਕਾਵੋਂਡੋ ਚੈਂਪੀਅਨਸ਼ਿਪ ਆਯੋਜਿਤ ਕੀਤਾ ਗਿਆ ਸੀ। ਜਿਸ ਵਿਚ ਜੈਸਮੀਨ ਕੌਰ ਨੇ ਅੰਡਰ 14 ਦੇ ਮੁਕਾਬਲੇ ’ਚ ਭਾਰ 31 ਕਿੱਲੋਗ੍ਰਾਮ ਭਾਗ ਵਰਗ ਵਿਚ ਗੋਲਡ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਖਿਡਾਰਨ ਦੇ ਇਸ ਮੁਕਾਮ ਤੇ ਪਹੁੰਚਣ ਪਿੱਛੇ ਕੋਚ ਸਵਰਨ ਸਿੰਘ ਚੀਮਾ ਅਤੇ ਅਮਨਦੀਪ ਕੌਰ ਦੀ ਬਹੁਤ ਵੱਡੀ ਮਿਹਨਤ ਹੈ। ਉਨ੍ਹਾਂ ਜੇਤੂ ਖਿਡਾਰਨ ਨੂੰ ਅਤੇ ਕੋਚ ਅਮਨਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਜੈਸਮੀਨ ਦੀ ਮਿਹਨਤ ਲਗਨ ਅਤੇ ਅਟੁੱਟ ਇਰਾਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਛੁੱਟੀਆਂ ਖ਼ਤਮ ਹੋਣ ਮਗਰੋਂ ਵਿਦਿਆਰਥਣ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਮੈਨੇਜਿੰਗ ਡਾਇਰੈਕਟਰ ਜੇਪੀਐਸ ਜੋਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੋਲੀ ਅਤੇ ਪ੍ਰੈਜੀਡੈਂਟ ਮਿਸ ਨਵੇਰਾ ਜੋਲੀ ਨੇ ਵੀ ਜਸਮੀਨ ਨੂੰ ਵਧਾਈਆਂ ਦਿੱਤੀਆਂ ਅਤੇ ਉਸ ਦੀ ਉਪਲਬਧੀ ਦੀ ਪ੍ਰਸ਼ੰਸਾ ਕੀਤੀ।