ਰੁਪਿੰਦਰ ਜਿੰਦਲ ਬਣੇ ਬਲਾਕ ਅਮਲੋਹ ਦੇ ਕੋਆਰਡੀਨੇਟਰ
ਰੁਪਿੰਦਰ ਜਿੰਦਲ ਬਣੇ ਬਲਾਕ ਅਮਲੋਹ ਦੇ ਕੋਆਰਡੀਨੇਟਰ
Publish Date: Sun, 18 Jan 2026 04:42 PM (IST)
Updated Date: Mon, 19 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਸਰਕਾਰ ਵੱਲੋਂ ਅਮਲੋਹ ਨਿਵਾਸੀ ਰੁਪਿੰਦਰ ਜਿੰਦਲ ਨੂੰ ਪੰਜਾਬ ਰਾਜ ਵਪਾਰਕ ਕਮਿਸ਼ਨ ਦਾ ਬਲਾਕ ਅਮਲੋਹ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ। ਜਿੰਦਲ ਦੀ ਆਮ ਆਦਮੀ ਪਾਰਟੀ ਪ੍ਰਤੀ ਪਿਛਲੇ ਸਮੇਂ ਵਿਚ ਨਿਭਾਈਆਂ ਸਾਨਦਾਰ ਸੇਵਾਵਾਂ ਨੂੰ ਵੇਖਦੇ ਹੋਏ ਪਾਰਟੀ ਹਾਈ ਕਮਾਂਡ ਨੇ ਇਹ ਫ਼ੈਸਲਾ ਕੀਤਾ ਹੈ। ਜਿੰਦਲ ਨੇ ਇਸ ਨਿਯੁਕਤੀ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਇੰਚਾਰਜ਼ ਮਨੀਸ਼ ਸਿਸੋਦੀਆਂ, ਸੂਬਾ ਪ੍ਰਧਾਨ ਅਮਨ ਅਰੋੜਾ, ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਹਲਕਾ ਕੋਆਰਡੀਨੇਟਰ ਰੋਹਿਤ ਗੋਇਲ ਮੰਡੀ ਗੋਬਿੰਦਗੜ੍ਹ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆ ਭਰੋਸਾ ਦਿੱਤਾ ਕਿ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਂਣਗੇ।