ਆਸ਼ੀਰਵਾਦ ਸਕੀਮ ਤਹਿਤ 4817 ਲਾਭਪਾਤਰੀਆਂ ਨੂੰ 2457 ਲੱਖ ਰੁਪਏ ਜਾਰੀ
ਅਸ਼ੀਰਵਾਦ ਸਕੀਮ ਤਹਿਤ 4817 ਲਾਭਪਾਤਰੀਆਂ ਨੂੰ 2457 ਲੱਖ ਰੁਪਏ ਜਾਰੀ : ਰਾਏ
Publish Date: Sun, 22 Mar 2026 06:46 PM (IST)
Updated Date: Sun, 22 Mar 2026 06:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਮੁੱਖ ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਅਧੀਨ ਚਾਲੂ ਵਿੱਤੀ ਸਾਲ 2025-26 ਵਿਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ 4817 ਧੀਆਂ ਦੇ ਵਿਆਹ ਲਈ 2457 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 124 ਲਾਭਪਾਤਰੀਆਂ ਨੂੰ ਵੀ ਵਿੱਤੀ ਮਦਦ ਮਿਲੀ ਹੈ। ਇਹ ਸਕੀਮ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ 51000 ਰੁਪਏ ਪ੍ਰਤੀ ਲਾਭਪਾਤਰੀ ਦਿੰਦੀ ਹੈ। ਰਾਸ਼ੀ ਸਿੱਧੇ ਬੈਂਕ ਖਾਤਿਆਂ ਵਿਚ ਡੀਬੀਟੀ ਰਾਹੀਂ ਭੇਜੀ ਜਾਂਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਸਮੇਂ ਸਿਰ ਅਦਾਇਗੀ ਯਕੀਨੀ ਬਣੇ।