ਸੁਰੱਖਿਅਤ ਪਰਵਾਸਵਿਸ਼ੇ ’ਤੇ ਕਰਵਾਈ ਵਰਕਸ਼ਾਪ
ਰਿਮਟ ਯੂਨੀਵਰਸਿਟੀ ਨੇ ਸੁਰੱਖਿਅਤ ਪ੍ਰਵਾਸ ਲਈ ਜਾਗਰੂਕਤਾ ਸਿੱਖਿਆ ਅਧੀਨ ਵਿਸ਼ੇ ’ਤੇ ਵਰਕਸ਼ਾਪ ਕਰਵਾਈ
Publish Date: Sun, 19 Apr 2026 04:25 PM (IST)
Updated Date: Mon, 20 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮੰਡੀ ਗੋਬਿੰਦਗੜ੍ਹ : ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਲਿਬਰਲ ਆਰਟਸ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਕੌਮਾਂਤਰੀ ਪ੍ਰਵਾਸ ਸੰਗਠਨ ਦੇ ਸਹਿਯੋਗ ਨਾਲ ਸੁਰੱਖਿਅਤ ਪਰਵਾਸ ਜਾਗਰੂਕਤਾ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਜਿਸ ਦਾ ਉਦੇਸ਼ ਵਿਦਿਆਰਥੀਆਂ ਅਤੇ ਚਾਹਵਾਨ ਪ੍ਰਵਾਸੀਆਂ ਨੂੰ ਸੁਰੱਖਿਅਤ, ਕਾਨੂੰਨੀ ਅਤੇ ਕੌਮਾਂਤਰੀ ਪ੍ਰਵਾਸ ਦੀ ਮਹੱਤਤਾ ਬਾਰੇ ਸੰਵੇਦਨਸ਼ੀਲਤਾ ਨੂੰ ਦਰਸਾਉਂਣਾ ਸੀ। ਸਮਾਗਮ ਵਿਚ ਅਨਿਯਮਿਤ ਪ੍ਰਵਾਸ ਨਾਲ ਜੁੜੇ ਜੋਖਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਪ੍ਰਵਾਸ ਬਾਰੇ ਜਾਗਰੂਕ ਕਰਦਿਆਂ ਫੈਸਲੇ ਲੈਣ ਸਮੇਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਸੈਸ਼ਨ ਵਿਚ ਸਲਾਹਕਾਰ ਵਿਜੇ ਚਿਖਲੇ ਸਮੇਤ ਕਈ ਮਾਹਰ ਸ਼ਾਮਲ ਹੋਏ ਜਿਨ੍ਹਾਂ ਨੇ ਵਿਸ਼ਵ ਵਿਆਪੀ ਪਰਵਾਸ ਰੁਝਾਨਾਂ, ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ, ਚੁਣੌਤੀਆਂ ਅਤੇ ਸੁਰੱਖਿਆ ਅਤੇ ਕਾਨੂੰਨੀ ਨੀਤੀਆਂ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਵਿਚ ਭਰੋਸੇਯੋਗ ਜਾਣਕਾਰੀ ਅਤੇ ਸਰਕਾਰ ਦੁਆਰਾ ਪ੍ਰਵਾਨਿਤ ਚੈਨਲਾਂ ਦੀ ਭੂਮਿਕਾ ’ਤੇ ਚਾਨਣਾ ਪਾਇਆ। ਪ੍ਰਸਿੱਧ ਮਾਹਰ ਰਿਪੁਦਮਨ ਸਿੰਘ ਜੋ ਕਿ ਚਿਤਕਾਰਾ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਅਤੇ 2013 ਤੋਂ ਆਲ ਇੰਡੀਆ ਰੇਡੀਓ ਵਿਚ ਰੇਡੀਓ ਵਕਤਾ ਹੈ ਨੇ ਪ੍ਰਵਾਸ ਮੁੱਦਿਆਂ ਬਾਰੇ ਜਾਗਰੂਕਤਾ ਅਧਾਰਿਤ ਭਾਸ਼ਣ ਦਿੱਤਾ। ਉਨ੍ਹਾਂ ਮੀਡੀਆ ਦੀ ਭੂਮਿਕਾ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਜਨਤਾ ਨੂੰ ਸਿੱਖਿਅਤ ਰਹਿਣ ਅਤੇ ਇਕ ਚੰਗਾ ਸਮਾਜ ਬਣਾਉਣ ਵਿਚ ਜ਼ਿੰਮੇਵਾਰ ਸੰਚਾਰ ਦੀ ਸ਼ਕਤੀ ’ਤੇ ਜ਼ੋਰ ਦਿੱਤਾ।