ਕੌਂਸਲ ਪ੍ਰਧਾਨ ਪ੍ਰਿੰਸ ਨੇ ਲਹਿਰਾਇਆ ਕੌਮੀ ਤਿਰੰਗਾ
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
Publish Date: Wed, 28 Jan 2026 05:02 PM (IST)
Updated Date: Wed, 28 Jan 2026 05:04 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ ਵੇਹੜੇ ਵਿਖੇ 77ਵਾਂ ਗਣਤੰਤਰ ਦਿਵਸ ਸਮਾਗਮ ਵਿਚ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਤਿਰੰਗਾ ਫਹਿਰਾਇਆ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਸਕੂਲੀ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਪੰਜਾਬ ਪੁਲਿਸ ਨੇ ਗਾਰਡ ਆਫ਼ ਆਨਰ ਦਿੱਤਾ। ਪ੍ਰਧਾਨ ਪ੍ਰਿੰਸ ਨੇ ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ, ਐਸਟੀਪੀ ਪ੍ਰੋਜੈਕਟ ਤੇ 2025-26 ਵਿਚ 35 ਕਰੋੜ ਰੁਪਏ ਦੇ ਕੰਮਾਂ ਦਾ ਵੇਰਵਾ ਦਿੱਤਾ। ਸਰਕਾਰੀ ਸਕੂਲ ਕੰਨਿਆ, ਸੰਤ ਫ਼ਰੀਦ ਪਬਲਿਕ ਸਕੂਲ ਤੇ ਏਕ ਨਵੀਂ ਉਡਾਣ ਸੰਸਥਾ ਦੇ ਬੱਚਿਆਂ ਨੇ ਦੇਸ਼ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਵਿਧਾਇਕ ਗੈਰੀ ਵੜਿੰਗ ਤੇ ਪ੍ਰਧਾਨ ਪ੍ਰਿੰਸ ਨੇ ਖੇਡਾਂ ਤੇ ਵੱਖ-ਵੱਖ ਖੇਤਰਾਂ ਵਿਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਮੈਡਲ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਕਾਰਜ ਸਾਧਕ ਚੇਤਨ ਸ਼ਰਮਾ, ਕੌਂਸਲਰ ਪੁਨੀਤ ਗੋਇਲ, ਵਿਨੀਤ ਬਿੱਟੂ, ਸੁਖਵਿੰਦਰ ਕੌਰ, ਬਲਦੇਵ ਸ਼ਰਮਾ, ਰਣਜੀਤ ਸਿੰਘ ਪਨਾਗ, ਸ਼ਿੰਗਾਰਾ ਸਿੰਘ ਸਲਾਣਾ, ਸਤਿਆਪਾਲ ਲੋਧੀ, ਗੌਰਵ ਅਗਰਵਾਲ, ਵਿਨੋਦ ਗੁਜ਼ਰ, ਅਜੇ ਲਿਬੜਾ, ਦਿਲਜੀਤ ਵਿਰਕ, ਨਰੇਸ਼ ਸ਼ਰਮਾ, ਪਰਮਜੀਤ ਸਿੰਘ, ਸ਼ੁਭਕਰਮਨ ਸਿੰਘ ਗੁਰਾਇਆ, ਗਗਨਦੀਪ ਸਿੰਘ ਰਿੱਚੀ, ਵੀਰਦਵਿੰਦਰ ਸਿੰਘ, ਸ਼ੁਭਮ ਸ਼ਰਮਾ, ਗੁਰਪ੍ਰੀਤ ਸਿੰਘ ਜਿੰਮੀ, ਗੁਰਪ੍ਰੀਤ ਸਿੰਘ, ਅੰਕਿਤ, ਜੱਸੀ ਧੀਮਾਨ, ਹੇਮੰਤ ਗੋਇਲ, ਸਲੀਮ ਗਾਗੜੀ, ਨੰਬਰਦਾਰ ਬਲਕਾਰ ਸਿੰਘ, ਗੀਤਾਂਜਲੀ ਗਿਫ਼ਟੀ, ਬੇਬੀ ਧੀਮਾਨ, ਲੇਖਾਕਾਰ ਵਿਸ਼ਵਕਿਰਤੀ, ਏਐਮਈ ਵਰਿੰਦਰਜੀਤ ਸਿੰਘ, ਸੁਪਰਡੈਂਟ ਬਲਵਿੰਦਰ ਸਿੰਘ, ਕਿਰਨਦੀਪ ਸਿੰਘ, ਜੇਈ ਗੌਰਵ ਧੀਰ, ਇੰਸਪੈਕਟਰ ਨਰੇਸ਼ ਕੁਮਾਰ, ਰਾਜੀਵ ਕੌਸ਼ਲ, ਸੰਯੋਗੀਤਾ, ਯੂਨੀਅਨ ਪ੍ਰਧਾਨ ਵਿਕਰਾਂਤ ਬਿਰਮੀ, ਰਾਜੀਵ ਕੁਮਾਰ, ਰਾਕੇਸ਼ ਕੁਮਾਰ, ਹਰਸ਼ਿਤ ਵਧਾਵਨ, ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਗੂਰੀ ਖੰਗੂੜਾ ਮੌਜੂਦ ਸਨ।