‘ਚੈਸਟ ਮੈਡੀਸਨ ਵਿਦ ਸਿਲੈਕਟਡ ਟਾਪਿਕਸ’ ਦਾ ਦੂਜਾ ਭਾਗ ਰਿਲੀਜ਼
ਪ੍ਰਸਿੱਧ ਮੈਡੀਕਲ ਵਿਗਿਆਨੀਆਂ ਵੱਲੋਂ ਡੀਬੀਯੂ ਵਿਚ ‘ਚੈਸਟ ਮੈਡੀਸਨ ਵਿਦ ਸਿਲੈਕਟਡ ਟਾਪਿਕਸ’ ਦਾ ਦੂਜਾ ਭਾਗ ਰਿਲੀਜ਼
Publish Date: Wed, 22 Apr 2026 05:39 PM (IST)
Updated Date: Wed, 22 Apr 2026 05:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ‘ਚੈਸਟ ਮੈਡੀਸਨ ਵਿਦ ਸਿਲੈਕਟਡ ਟਾਪਿਕਸ’ ਕਿਤਾਬ ਦਾ ਦੂਜਾ ਭਾਗ, ਜੋ ਪ੍ਰਸਿੱਧ ਮੈਡੀਕਲ ਮਾਹਿਰ ਡਾ. ਆਰਐਸ ਭਾਟੀਆ (ਸੀਨੀਅਰ ਪਲਮੋਨਰੀ ਫਿਜ਼ੀਸ਼ਨ), ਡਾ. ਕੰਜਨ ਭਾਰਦਵਾਜ (ਪ੍ਰੋਫੈਸਰ ਅਤੇ ਮੁਖੀ, ਪੈਥੋਲੋਜੀ ਵਿਭਾਗ) ਅਤੇ ਡਾ. ਬੀ. ਐਲ. ਭਾਰਦਵਾਜ (ਪ੍ਰੋ-ਵਾਈਸ ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ) ਵੱਲੋਂ ਲਿਖੀ ਗਈ ਹੈ, ਨੂੰ ਰਸਮੀ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਨੂੰ ਰਿਲੀਜ਼ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਨੇ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵੀ ਮੌਜੂਦ ਸਨ। ਲੇਖਕਾਂ ਨੂੰ ਵਧਾਈ ਦਿੰਦਿਆਂ ਡਾ. ਜੋਰਾ ਸਿੰਘ ਨੇ ਉਨ੍ਹਾਂ ਦੇ ਅਕਾਦਮਿਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਵਿਸ਼ਵਾਸ ਜਤਾਇਆ ਕਿ ਇਹ ਕਿਤਾਬ ਮੈਡੀਕਲ ਵਿਦਿਆਰਥੀਆਂ ਅਤੇ ਅਭਿਆਸ ਕਰ ਰਹੇ ਡਾਕਟਰਾਂ ਲਈ ਇਕ ਕੀਮਤੀ ਦਸਤਾਵੇਜ਼ ਸਾਬਤ ਹੋਵੇਗੀ।