ਸਰਹਿੰਦ-ਪਟਿਆਲਾ ਰੋਡ ਤੋਂ ਸੇਹਰਾ ਸੇਹਰੀ ਤਕ 10.18 ਕਿਲੋਮੀਟਰ ਸੜਕ ਦਾ ਨਵੀਨੀਕਰਨ ਸ਼ੁਰੂ
ਸਰਹਿੰਦ-ਪਟਿਆਲਾ ਰੋਡ ਤੋਂ ਸੇਹਰਾ ਸੇਹਰੀ ਤੱਕ 10.18 ਕਿਲੋਮੀਟਰ ਸੜਕ ਦਾ ਨਵੀਨੀਕਰਨ ਸ਼ੁਰੂ
Publish Date: Sat, 14 Feb 2026 06:18 PM (IST)
Updated Date: Sat, 14 Feb 2026 06:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ-ਪਟਿਆਲਾ ਰੋਡ ਤੋਂ ਸੇਹਰਾ ਸੇਹਰੀ ਤਕ 10.18 ਕਿਲੋਮੀਟਰ ਲੰਬੀ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ। ਵਿਧਾਇਕ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਰਾਜਪੁਰਾ-ਬਹਾਦਰਗੜ੍ਹ ਵੱਲ ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਲਾਕੇ ਦੇ ਵਾਸੀਆਂ ਨੂੰ ਆਵਾਜਾਈ ਵਿੱਚ ਵੀ ਸੌਖ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਲਈ ਵੀ ਜੰਗੀ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਿੱਚ ਪਟਿਆਲਾ-ਸਰਹਿੰਦ ਰੋਡ ਤੋਂ ਸੇਹਰਾ ਸੇਹਰੀ (ਵਾਇਆ ਨਲੀਨੀ, ਮੂਲੇਪੁਰ, ਸੈਪਲਪੁਰ, ਮੁਹੰਮਦੀਪੁਰ) ਵੱਲ ਜਾਣ ਵਾਲੀ ਸੜਕ ਦਾ ਨਵੀਨੀਕਰਨ ਸ਼ੁਰੂ ਕੀਤਾ ਗਿਆ ਹੈ। ਇਸ ਸੜਕ ਦੀ ਕੁੱਲ ਲਾਗਤ ਕਰੀਬ 2.36 ਕਰੋੜ ਰੁਪਏ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਹਰਮੇਸ਼ ਸਿੰਘ ਛੰਨਾ, ਸਰਪੰਚ ਰਾਜਦੀਪ ਰਾਜੂ, ਅਰਸ਼ਦੀਪ ਸ਼ਰਮਾ, ਗੁਰਦੀਪ ਲਾਲਾ, ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਨਲੀਨੀ, ਦਿਲਦਾਰ ਮੁਹੰਮਦ ਮੂਲੇਪੁਰ, ਬੱਗਾ ਨਲੀਨੀ, ਗੁਰਪ੍ਰੀਤ ਭਿੰਡਰ, ਬਹਾਦਰ ਖਾਨ ਦਫਤਰ ਸਕੱਤਰ, ਹਰਭਜਨ ਸਿੰਘ, ਦਰਸ਼ਨ ਸਿੰਘ ਪੰਡਰਾਲੀ, ਲਖਵਿੰਦਰ ਸਿੰਘ ਜਾਗੋ, ਜੋਤੀ ਸਾਧੂਗੜ, ਬਲਵਿੰਦਰ ਸਰਪੰਚ ਨੌਲਖਾ ਅਤੇ ਹਾਕਮ ਸਿੰਘ ਮੂਲੇਪੁਰ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਜੂਦ ਸਨ।