ਗੁੱਗਾ ਮੈੜੀ ਦਰਬਾਰ ’ਚ ਧਾਰਮਿਕ ਸਮਾਗਮ ਕਰਵਾਇਆ
ਗੁੱਗਾ ਮੈੜੀ ਦਰਬਾਰ ਵਿਚ ਰਾਮ ਨੌਮੀ ਤੇ ਨਵਦੁਰਗਾ ਮਾਤਾ ਦਾ ਧਾਰਮਿਕ ਸਮਾਗਮ
Publish Date: Sun, 29 Mar 2026 06:56 PM (IST)
Updated Date: Sun, 29 Mar 2026 06:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਗੁੱਗਾ ਮੈੜੀ ਦਰਬਾਰ ਮਨੈਲਾ ਗੱਦੀ ਦੇ ਮੁਖੀ ਭਗਤ ਜਸਵੀਰ ਸਿੰਘ ਰਾਣਾ ਤੇ ਉਨ੍ਹਾਂ ਦੇ ਸੇਵਾਦਾਰਾਂ ਵੱਲੋਂ ਰਾਮ ਨੌਮੀ ਤੇ ਨਵਦੁਰਗਾ ਮਾਤਾ ਜੀ ਦੇ ਤਿਉਹਾਰ ਮੌਕੇ ਧਾਰਮਿਕ ਸਮਾਗਮ ਕੀਤਾ ਗਿਆ। ਸਵੇਰ ਤੋਂ ਸ਼ਾਮ ਤੱਕ ਅਤੁੱਟ ਲੰਗਰ ਵਰਤਾਇਆ ਗਿਆ ਤੇ ਚਾਹ ਪਾਣੀ ਦੁੱਧ ਆਦਿ ਦਾ ਖੁੱਲ੍ਹਾ ਲੰਗਰ ਸੰਗਤ ਨੇ ਛੱਕਿਆ। ਇਸ ਮੌਕੇ ਵਿਸ਼ਾਲ ਧਾਰਮਿਕ ਕੀਰਤਨ ਵੀ ਹੋਇਆ। ਸਮਾਗਮ ਵਿਚ ਦੋ ਹਜ਼ਾਰ ਤੋਂ ਵੱਧ ਭੈਣਾਂ ਭਰਾਵਾਂ ਨੇ ਹਿੱਸਾ ਲਿਆ। ਖਰੜ ਤੋਂ ਰਮਨ ਪੰਨੂ ਤੇ ਬੀਬੀ ਦਿਲਪ੍ਰੀਤ ਕੌਰ ਸਮੇਤ ਹੋਰ ਕਲਾਕਾਰਾਂ ਨੇ ਧਾਰਮਿਕ ਭਜਨ ਗਾ ਕੇ ਸਮਾਗਮ ਦੀ ਸ਼ੋਭਾ ਵਧਾਈ। ਖਮਾਣੋਂ ਤੋਂ ਸਤਨਾਮ ਜੀ ਤੇ ਪੱਪੀ ਜੀ ਨੇ ਵੀ ਕੀਰਤਨ ਵਿਚ ਹਾਜ਼ਰੀ ਲਗਾਈ। ਮਨੈਲਾ ਤੋਂ ਸਰਪੰਚ ਰਵਿੰਦਰ ਚੌਧਰੀ ਤੇ ਸਾਬਕਾ ਸਰਪੰਚ ਨੇ ਸਟੇਜ ਸੰਭਾਲੀ। ਮਨੈਲੀ ਦੇ ਸਰਪੰਚ ਭੂਸ਼ਨ ਸਿੰਘ ਤੇ ਰਾਣਾ ਹਰਿੰਦਰ ਸਿੰਘ ਸੌਢੀ ਤੇ ਮਾਰਕਫੈਡ ਡਾਇਰੈਕਟਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮ ਨੌਮੀ ਤੇ ਨਵਦੁਰਗਾ ਮਾਤਾ ਜੀ ਦੇ ਤਿਉਹਾਰਾਂ ਨੂੰ ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਮ ਸੱਚ ਤੇ ਫਰਜ਼ਾਂ ਦੀ ਰਾਖੀ ਲਈ ਐਸੇ ਮਹਾਨ ਸਥਾਨਾਂ ਤੋਂ ਸ਼ਕਤੀ ਮਿਲਦੀ ਹੈ। ਇਸ ਮੌਕੇ ਕੰਜਕ ਪੂਜਨ ਵੀ ਸ਼ਰਧਾ ਨਾਲ ਕੀਤਾ ਗਿਆ। ਸਮਾਗਮ ਵਿਚ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਆ ਕੇ ਆਸ਼ੀਰਵਾਦ ਲਿਆ। ਡਾ ਹਰਬੰਸ ਲਾਲ ਤੇ ਕੁਲਦੀਪ ਸਿੰਘ ਸਿੱਧੂਪੁਰ ਨੇ ਭਗਤ ਜਸਵੀਰ ਸਿੰਘ ਰਾਣਾ ਦੀਆਂ ਸਮਾਜ ਸੇਵਾ ਤੇ ਗਰੀਬ ਲੜਕੀਆਂ ਦੇ ਵਿਆਹ ਵਰਗੀਆਂ ਭਲਾਈਆਂ ਕਾਰਜਾਂ ਦੀ ਭਰਪੂਰ ਤਾਰੀਫ਼ ਕੀਤੀ। ਅੰਤ ਵਿਚ ਭਗਤ ਜਸਵੀਰ ਸਿੰਘ ਰਾਣਾ ਨੇ ਡਾ ਹਰਬੰਸ ਲਾਲ, ਕੁਲਦੀਪ ਸਿੰਘ ਸਿੱਧੂਪੁਰ, ਮੇਜਰ ਸਿੰਘ ਡੁੰਮਛੇੜੀ, ਬਾਬਾ ਦਲੇਰ ਸਿੰਘ ਖਾਲਸਾ, ਸ਼ਾਮ ਸਿੰਘ ਮਹਿਰਾ ਮੰਡੋਫਲ, ਹਰਪ੍ਰੀਤ ਸਿੰਘ ਬੋਰਾਂ, ਪਵਨ ਰਾਣਾ ਮਨੈਲਾ ਤੇ ਗੁਰਦੇਵ ਸਿੰਘ ਡੇਰਾ ਮੀਰ ਮੀਰਾਂ ਸਮੇਤ ਹੋਰਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।