ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਧਾਰਮਿਕ ਸਮਾਗਮ ਕਰਵਾਇਆ
ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਧਾਰਮਿਕ ਸਮਾਗਮ ਕਰਵਾਇਆ
Publish Date: Thu, 12 Mar 2026 05:32 PM (IST)
Updated Date: Thu, 12 Mar 2026 05:33 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਕੀ ਨਗਰੀ ਵਿਖੇ ਚੱਲ ਰਹੇ 40 ਰੋਜ਼ਾ ਪਵਿੱਤਰ ਚਰਨ ਛੋਹ ਗੁਰਮਤਿ ਸਮਾਗਮ ਦੇ 17ਵੇ ਦਿਨ ਦੇ ਸਮਾਗਮ ਦੌਰਾਨ ਪਟਨਾ ਸਾਹਿਬ ਦੇ ਕਥਾਵਾਚਕ ਭਾਈ ਸਤਨਾਮ ਸਿੰਘ ਨੇ ਸੰਗਤ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀਆਂ ਮਹੱਤਵਪੂਰਨ ਜੀਵਨੀ ਬਾਰੇ ਵਿਸਥਾਰਪੂਰਵਕ ਰੌਸ਼ਨੀ ਪਾਈ। ਕਥਾ ਦੌਰਾਨ ਉਨ੍ਹਾਂ ਨੇ ਔਰਤਾਂ ਦੇ ਸਤਿਕਾਰ ਅਤੇ ਮਹੱਤਵ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਭਾਰਤ ਵਿਚ ਔਰਤਾਂ ਨੂੰ ਬਹੁਤ ਉੱਚਾ ਸਥਾਨ ਦਿੱਤਾ ਗਿਆ ਹੈ। ਇਸ ਮੌਕੇ ਤੇ ਭਾਈ ਰਵਿੰਦਰਜੀਤ ਸਿੰਘ ਭੰਗੂ, ਕੇਸਰ ਸਿੰਘ ਪ੍ਰੀਤ ਨਗਰ, ਕਨਵਰ ਸਿੰਘ ਬੈਨੀਪਾਲ ਮੁਹਾਲੀ, ਬਾਬਾ ਸੁਜਾਨ ਸਿੰਘ ਕਾਰ ਸੇਵਾ ਵਾਲੇ, ਗੁਰਜੀਤ ਸਿੰਘ ਇੰਚਾਰਜ, ਗੁਰਚਰਨ ਸਿੰਘ ਲਾਗਰੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਵਾਈ।