ਧਾਰਮਿਕ ਸਮਾਗਮ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ : ਰਾਜੂ ਖੰਨਾ
ਧਾਰਮਿਕ ਸਮਾਗਮ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ : ਰਾਜੂ ਖੰਨਾ
Publish Date: Thu, 26 Mar 2026 06:44 PM (IST)
Updated Date: Thu, 26 Mar 2026 06:47 PM (IST)

ਫ਼ਾਈਲ : 12 -ਮਹਾਂਮਾਈ ਕਲੱਬ ਨੌਜਵਾਨ ਸਭਾ ਅਮਲੋਹ ਵੱਲੋਂ ਕਰਵਾਏ ਗਏ ਜਾਗਰਣ ਦੀ ਜੋਤੀ ਪ੍ਰਚੰਡ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਪ੍ਰਬੰਧਕਾਂ ਨਾਲ। ਗਰਗ, ਪੰਜਾਬੀ ਜਾਗਰਣ, ਅਮਲੋਹ : ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਧਾਰਮਿਕ ਸਮਾਗਮ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੀ ਨਹੀਂ ਕਰਦੇ ਸਗੋਂ ਨਾਮ ਜਪਣ ਦਾ ਜ਼ਰੀਆ ਵੀ ਬਣਦੇ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮਹਾਂਮਾਈ ਕਲੱਬ ਨੌਜਵਾਨ ਸਭਾ ਏਕਤਾ ਕਲੋਨੀ ਬਾਜ਼ੀਗਰ ਬਸਤੀ ਅਮਲੋਹ ਵੱਲੋਂ ਕਰਵਾਏ ਗਏ ਤੀਸਰੇ ਵਿਸ਼ਾਲ ਭਗਵਤੀ ਜਾਗਰਣ ਦੀ ਜੋਤੀ ਪ੍ਰਚੰਡ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਮਾਜਿਕ ਬੁਰਾਈਆਂ ਖ਼ਿਲਾਫ਼ ਡੱਟ ਕੇ ਜੰਗ ਲੜੀ ਜਾਵੇ ਤਾਂ ਜੋ ਸਮਾਜਿਕ ਕੁਰੀਤੀਆਂ ਨੂੰ ਜੜੋਂ ਪੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਹਰ ਧਾਰਮਿਕ ਸੰਸਥਾ, ਯੂਥ ਕਲੱਬ, ਰਾਜਨੀਤਕ ਪਾਰਟੀਆਂ ਤੇ ਗ੍ਰਾਮ ਪੰਚਾਇਤਾਂ ਨੂੰ ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਤਾਂ ਜੋ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਸੇਧ ਦਿੱਤੀ ਜਾ ਸਕੇ। ਇਸ ਮੌਕੇ ਤੇ ਕਲੱਬ ਦੇ ਪ੍ਰਮੁੱਖ ਆਗੂ ਬਿੱਟੂ ਰਾਮ ਨੇ ਜਿਥੇ ਸਮੁੱਚੇ ਮੈਂਬਰਾਂ ਨੂੰ ਨਾਲ ਲੈਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸਨਮਾਨ ਕੀਤਾ। ਜਾਗਰਣ ਵਿੱਚ ਉੱਘੇ ਗਾਇਕ ਮਿੰਨੀ ਕਨਵਰ ਤੇ ਅਜੇ ਖੰਨਾ ਵੱਲੋਂ ਸਾਰੀ ਰਾਤ ਮਾਤਾ ਦੀਆਂ ਭੇਟਾਵਾਂ ਦਾ ਗੁਣਗਾਨ ਕਰਕੇ ਮਾਤਾ ਦੇ ਭਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਯੂਥ ਆਗੂ ਪ੍ਰਗਟ ਸਿੰਘ,ਸੱਜਣ ਸਿੰਘ, ਲਵਪ੍ਰੀਤ ਸਿੰਘ, ਬਹਾਦਰ ਸਿੰਘ ਪ੍ਰਧਾਨ, ਕਰਮਜੋਤ ਸਿੰਘ, ਬਲਦੇਵ ਸਿੰਘ, ਸੁਰਜੀਤ ਰਾਮ,ਮੋਹਨ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।