ਬਲਾੜੀ ਕਲਾਂ ’ਚ ਧਰਮ ਸੰਮੇਲਨ ਅੱਜ
ਪਿੰਡ ਬਲਾੜੀ ਕਲਾਂ ਵਿਖੇ ਧਰਮ ਸੰਮੇਲਨ ਅੱਜ
Publish Date: Sat, 28 Feb 2026 04:52 PM (IST)
Updated Date: Sat, 28 Feb 2026 04:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪਿੰਡ ਬਲਾੜੀ ਕਲਾਂ ਦੀ ਖੂਹ ਵਾਲੀ ਸਾਂਝੀ ਧਰਮਸ਼ਾਲਾ ਵਿਚ 28 ਫਰਵਰੀ ਨੂੰ ਦੁਪਹਿਰ 3 ਵਜੇ ਤੋਂ 5 ਵਜੇ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਵਾਸੀਆਂ ਨਾਲ ਤਿਆਰੀਆਂ ਸਬੰਧੀ ਮੀਟਿੰਗ ਕੀਤੀ। ਸੰਮੇਲਨ ਵਿਚ ਰਵਿਦਾਸ ਭਾਈਚਾਰਾ, ਮਜ੍ਹਬੀ ਸਿੱਖ ਭਾਈਚਾਰਾ, ਵਾਲਮੀਕਿ ਭਾਈਚਾਰਾ ਆਦਿ ਸੰਗਤ ਸ਼ਾਮਲ ਹੋਵੇਗੀ। ਸੰਤ ਮਹਾਪੁਰਸ਼ਾਂ ਅਤੇ ਧਾਰਮਿਕ ਪ੍ਰਚਾਰਕਾਂ ਵੱਲੋਂ ਪ੍ਰਵਚਨ ਹੋਣਗੇ। ਇਸ ਮੌਕੇ ਬਾਬਾ ਪ੍ਰਤਾਪ ਸਿੰਘ ਸਾਧੂਗੜ੍ਹ ਨਬੀਪੁਰ ਵਾਲੇ, ਮਾਤਾ ਰਾਜ ਕੌਰ, ਸਾਬਕਾ ਪ੍ਰੋ. ਗੁਰਦਰਸ਼ਨ ਸਿੰਘ ਸਰਹਿੰਦ, ਸੰਤ ਬਾਬਾ ਬ੍ਰਹਮਾਨੰਦ ਗਿਰੀ ਅਤੇ ਅਚਾਰੀਆ ਸਾਗਰ ਗਿਰੀ ਆਦਿ ਪਹੁੰਚਣਗੇ। ਮੁੱਖ ਬੁਲਾਰੇ ਵਜੋਂ ਐਡਵੋਕੇਟ ਰਾਜ ਕੁਮਾਰ ਮੱਕੜ, ਕਰਮ ਸਿੰਘ ਚੰਡੀਗੜ੍ਹ ਅਤੇ ਸਾਹਿਬ ਦੱਤਾ ਗੋਬਿੰਦਗੜ੍ਹ ਵੀ ਸੰਬੋਧਨ ਕਰਨਗੇ। ਮੀਟਿੰਗ ਵਿਚ ਸਰਪੰਚ ਸਮਸ਼ੇਰ ਸਿੰਘ, ਸਾਬਕਾ ਸਰਪੰਚ ਹੁਕਮ ਚੰਦ, ਮਹਿਲਾ ਆਗੂ ਕਿਰਨ ਸ਼ਰਮਾ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।