ਪ੍ਰਭੂ ਦੀ ਸ਼ਰਨ ਹੀ ਸੱਚਾ ਸਹਾਰਾ ਹੈ : ਕਾਸ਼੍ਰਣੀ ਆਚਾਰੀ ਬ੍ਰਹਮਦੇਵ
ਪ੍ਰਭੂ ਦੀ ਸ਼ਰਨ ਹੀ ਸੱਚਾ ਸਹਾਰਾ ਹੈ: ਕਾਸ਼੍ਰਣੀ ਆਚਾਰੀ ਬ੍ਰਹਮਦੇਵ
Publish Date: Sat, 14 Feb 2026 05:57 PM (IST)
Updated Date: Sat, 14 Feb 2026 06:00 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਧਰਮਸ਼ਾਲਾ ਵਿਚ ਕਰਵਾਏ ਸ਼੍ਰੀਮਦ ਭਾਗਵਤ ਕਥਾ ਦੌਰਾਨ ਸ਼ਰਧਾਲੂਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਕਥਾ ਦੀ ਸ਼ੁਰੂਆਤ ਤੋਂ ਪਹਿਲੇ ਵਿਦਵਾਨ ਪੰਡਤਾਂ ਦੁਆਰਾ ਕ੍ਰਿਸ਼ਨਾ ਰਾਣੀ (ਪਤਨੀ ਸਵ. ਵਿਜੈ ਕੁਮਾਰ ਗਰਗ), ਸ਼ੈਕੀ ਅਤੇ ਸਾਹਿਲ ਗਰਗ ਵਿੱਕੀ ਸਮੇਤ ਸਮੂਹ ਗਰਗ ਪਰਿਵਾਰ ਤੋਂ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਵਾਈ। ਇਸ ਉਪਰੰਤ ਕਾਸ਼੍ਰਣੀ ਆਚਾਰੀਆ ਬ੍ਰਾਹਮਦੇਵ ਜੀ ਨੇ ਸ਼੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਰਾਜਾ ਪਰੀਕਸ਼ਿਤ ਦੇ ਜਨਮ ਦਾ ਪ੍ਰਸੰਗ ਸੁਣਾਇਆ। ਉਨ੍ਹਾਂ ਦਾ ਜੀਵਨ ਧਰਮ, ਸੱਚਾਈ ਅਤੇ ਭਗਵਾਨ ਦੀ ਭਗਤੀ ਦਾ ਆਦਰਸ਼ ਉਦਾਹਰਨ ਬਣਿਆ। ਕਥਾ ਦੇ ਮਾਧਿਅਮ ਆਚਾਰੀਆ ਬ੍ਰਹਮਦੇਵ ਜੀ ਨੇ ਸਮਝਾਇਆ ਕਿ ਜਦੋਂ ਜੀਵਨ ਵਿਚ ਚਾਰੇ ਪਾਸੇ ਸੰਕਟ ਹੋਵੇ, ਤਾਂ ਸਿਰਫ਼ ਪ੍ਰਭੂ ਦੀ ਸ਼ਰਨ ਹੀ ਸੱਚਾ ਸਹਾਰਾ ਹੈ। ਇਸ ਮੌਕੇ ਆਰਤੀ ਅਤੇ ਪ੍ਰਸਾਦ ਵੰਡਿਆ ਗਿਆ। ਇਹ ਕਥਾ ਉੱਤਰਾਖੰਡ ਦੀ ਧਾਰਮਿਕ ਨਗਰੀ ਹਰਿਦੁਆਰ ਸਥਿਤ ਮੰਡੀ ਗੋਬਿੰਦਗੜ੍ਹ ਧਰਮਸ਼ਾਲਾ ਵਿਖੇ 17 ਫਰਵਰੀ ਤਕ ਚਲੇਗੀ। ਇਸ ਮੌਕੇ ਤੇ ਰਾਧੇ ਸ਼ਿਆਮ ਬੰਸਲ (ਬੰਟੀ), ਸੁਸ਼ੀਲ ਗੋਇਲ, ਵਿਕਾਸ ਬੰਸਲ, ਰਾਜ ਕੁਮਾਰ ਗਰਗ, ਵਿਜੇ ਮਿੱਤਲ, ਨਵਨੀਤ ਮਿੱਤਲ, ਚੇਤਨ ਗਰਗ, ਚਿਰਾਗ ਗਰਗ, ਨਿਮੇਸ਼ ਮਿੱਤਲ, ਕਬੀਰ ਮਿੱਤਲ, ਵਿਸ਼ਾਲ ਗਰਗ, ਹਿਤੇਸ਼ ਗਾਵੜੀ, ਹਿਮਾਂਸ਼ੂ ਗੋਇਲ, ਪਦਮ ਜਸਵਾਲ, ਧੀਰਜ ਜਿੰਦਲ, ਹਰਕੇਸ਼ ਗੋਇਲ, ਗੁਰਦੇਵ ਸਿੰਘ ਮਠਾੜੂ, ਰਾਜਨ ਕੱਕੜ, ਪੰਕਜ ਮਿੱਤਲ, ਸੰਨੀ ਆਰੀਆ, ਅੰਕੁਸ਼ ਗੋਇਲ, ਪਰਵੀਨ ਕੌੜਾ, ਪਰਦੀਪ ਗੋਇਲ, ਪੰਕਜ ਗੋਇਲ, ਵਿਮਲ ਗੋਇਲ, ਉਦੈ ਬਾਂਸਲ, ਮਨੋਜ ਸ਼ਾਸਤਰੀ, ਧੀਰਜ ਸ਼ਾਸਤਰੀ, ਬ੍ਰਿਜੇਸ਼ ਸ਼ਾਸਤਰੀ, ਅਨੁਰਾਗ ਸ਼ਾਸਤਰੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।