ਐੇਫਆਰਕੇ ਚੌਲ ਦੀ ਨੀਤੀ ਵਿਚ ਸੁਧਾਰ ਕਰੋ : ਮਿੱਤਲ
ਐਫਆਰਕੇ ਚੌਲ ਦੀ ਨੀਤੀ ਵਿਚ ਸੁਧਾਰ ਕਰੋ : ਵਿਨੋਦ ਮਿੱਤਲ
Publish Date: Tue, 03 Feb 2026 05:46 PM (IST)
Updated Date: Tue, 03 Feb 2026 05:50 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਰਾਈਸ ਮਿੱਲਰਜ਼ ਐਸੋਸੀਏਸ਼ਨ ਖਮਾਣੋ ਦੀ ਇਕ ਮੀਟਿੰਗ ਰਾਈਸ ਮਿਲਰਸ ਐਸੋਸੀਏਸ਼ਨ ਖਮਾਣੋ ਦੇ ਪ੍ਰਧਾਨ ਵਿਨੋਦ ਕੁਮਾਰ ਮਿੱਤਲ ਦੀ ਅਗਵਾਈ ਹੇਠ ਹੋਈ। ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਫੂਡ ਸਿਵਲ ਸਪਲਾਈ ਵਿਭਾਗ ਵੱਲੋਂ ਐਫਆਰਕੇ ਚੌਲ ਨਿਰਮਾਤਾਵਾਂ ਲਈ ਜੋ ਨਵੀਂ ਪਾਲਸੀ ਬਣਾਈ ਗਈ ਹੈ ਉਹ ਸਿਰਫ਼ ਵੱਡੇ ਐਫਆਰਕੇ ਚੌਲ ਨਿਰਮਾਤਾਵਾਂ ਦੇ ਹਿੱਤ ਵਿਚ ਹੈ। ਇਹ ਪਾਲੀਸੀ ਚੌਲ ਮਿੱਲਾਂ ਤੇ ਛੋਟੇ ਐਫਆਰ ਕੇ ਚਾਵਲ ਨਿਰਮਾਤਾਵਾਂ ਦੇ ਹਿੱਤ ਵਿਚ ਨਹੀਂ ਹੈ। ਨਵੀਂ ਪਾਲਿਸੀ ਅਨੁਸਾਰ ਘੱਟੋ ਘੱਟ ਐਫਆਆਰਕੇ ਚੌਲ ਬਣਾਉਣ ਦੀ ਮਿਕਦਾਰ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਜਿਸ ਨੂੰ ਛੋਟੇ ਨਿਰਮਾਤਾ ਐਫਆਰਕੇ ਚੌਲ ਬਣਾਉਣ ਵਿਚ ਅਸਮਰਥ ਹੋ ਜਾਣਗੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫੂਡ ਐਂਡ ਸਪਲਾਈ ਵਿਭਾਗ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ ਕਿ ਸਮਾਲ ਸਕੇਲ ਇੰਡਸਟਰੀ ਨੂੰ ਬਰਬਾਦ ਨਾ ਕੀਤਾ ਜਾਵੇ। ਛੋਟੇ ਐਫਆਰਕੇ ਨਿਰਮਾਤਾ ਦੇ ਲਈ ਇਸ ਦੀ ਮਿਕਦਾਰ ਨੂੰ ਘੱਟ ਕੀਤਾ ਜਾਵੇ ਅਤੇ ਇਸ ਦੀ ਸਿਕਿਉਰਟੀ ਦੀ ਰਾਸ਼ੀ ਨੂੰ ਵੀ ਪਿਛਲੇ ਸਾਲ ਅਨੁਸਾਰ ਹੀ ਕੀਤਾ ਜਾਵੇ।