ਪਾਈਨ ਗਰੋਵ ਕਾਲਜ ’ਚ ਵਿਸਾਖੀ ਮੌਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਪਾਈਨ ਗਰੋਵ ਕਾਲਜ ’ਚ ਵਿਸਾਖੀ ਮੌਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
Publish Date: Mon, 13 Apr 2026 06:39 PM (IST)
Updated Date: Mon, 13 Apr 2026 06:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਈਨ ਗਰੋਵ ਕਾਲਜ ਵਿਚ ਐਨਐਨਐਸ ਅਤੇ ਕਮਨਿਊਨਟੀ ਸਰਵਿਸ ਵੱਲੋਂ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਡਾਇਰੈਕਟਰ ਆਫ ਪਾਈਨ ਗਰੋਵ ਗਰੁੱਪ ਆਫ ਇੰਸਟੀਚਿਊਟਸ ਵੀਨਾ ਕੌਸ਼ਲ, ਚੇਅਰਮੈਨ ਵਿਜੇ ਕੌਸ਼ਲ, ਪ੍ਰਬੰਧਕ ਮੈਂਬਰਾਂ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਵਿਜੇ ਕੁਮਾਰ ਕੌਸ਼ਲ ਅਤੇ ਵੀਨਾ ਕੌਸ਼ਲ ਨੇ ਕਿਹਾ ਕਿ ਵਿਸਾਖੀ ਸਿੱਖ ਧਰਮ ਦਾ ਮਹੱਤਵਪੂਰਨ ਤਿਉਹਾਰ ਹੈ। ਸਨ 1699 ਵਿਚ ਇਸੇ ਦਿਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਸਿੱਖ ਕੌਮ ਨੂੰ ਨਵੀਂ ਪਛਾਣ ਬਖ਼ਸ਼ੀ ਸੀ। ਇਸ ਤੋਂ ਇਲਾਵਾ ਵਿਸਾਖੀ ਕਿਸਾਨਾਂ ਲਈ ਵੀ ਖੁਸ਼ਹਾਲੀ ਦਾ ਤਿਉਹਾਰ ਹੈ। ਨਵੀਂ ਫ਼ਸਲ ਘਰ ਆਉਣ ਤੇ ਲੋਕ ਖ਼ੁਸ਼ੀਆਂ ਮਨਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੇ ਇਤਿਹਾਸਿਕ, ਧਾਰਮਿਕ ਅਤੇ ਸੰਸਕ੍ਰਿਤਿਕ ਮਹੱਤਵ ਨੂੰ ਸਮਝਣ ਅਤੇ ਆਪਣੇ ਜੀਵਨ ਵਿਚ ਚੰਗੀਆਂ ਕਦਰਾਂ—ਕੀਮਤਾਂ ਆਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਭਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਚਾਹ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸਹਾਇਕ ਪ੍ਰੋਫੈਸਰ ਗੀਤਾ ਬਾਲਾ, ਪਵਨਦੀਪ ਕੌਰ, ਆਮਨਾ ਅਖਤਰ, ਕੁਲਦੀਪ ਕੌਰ, ਰਵਿੰਦਰ ਸਿੰਘ, ਸੁਨੀਲ ਕੁਮਾਰ, ਅਮਨਪ੍ਰੀਤ ਕੌਰ, ਰਵਿੰਦਰ ਕੌਰ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਅੰਮ੍ਰਿਤਪਾਲ ਕੌਰ, ਤਰਸੇਮ, ਅਸ਼ੋਕ ਕੁਮਾਰ ਅਤੇ ਮਨਪ੍ਰੀਤ ਕੌਰ ਵੀ ਮੌਜੂਦ ਸਨ।