ਰਣਵੀਰ ਸਿੰਘ ਪੁਨੀਆ ਸੂਬਾ ਜਨਰਲ ਸਕੱਤਰ ਨਿਯੁਕਤ
ਰਣਵੀਰ ਸਿੰਘ ਪੁਨੀਆ ਸੂਬਾ ਜਨਰਲ ਸਕੱਤਰ ਨਿਯੁਕਤ, ਪਾਰਟੀ ਵਿਚ ਖੁਸ਼ੀ ਦੀ ਲਹਿਰ
Publish Date: Fri, 20 Mar 2026 05:58 PM (IST)
Updated Date: Fri, 20 Mar 2026 06:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਅਕਾਲੀ ਦਲ ਪਨਰ ਸੁਰਜੀਤ ਵੱਲੋਂ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਇਸੇ ਕੜੀ ਵਿਚ ਵਰਕਿੰਗ ਕਮੇਟੀ ਮੈਂਬਰ ਰਣਵੀਰ ਸਿੰਘ ਪੂਨੀਆ ਨੂੰ ਪਾਰਟੀ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਰਣਵੀਰ ਸਿੰਘ ਪੁਨੀਆ ਦੀ ਨਿਯੁਕਤੀ ਨਾਲ ਪਾਰਟੀ ਵਰਕਰਾਂ ਅਤੇ ਆਗੂਆਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਵੱਖ-ਵੱਖ ਹਲਕਿਆਂ ਦੇ ਵਰਕਰਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ, ਬਲਤੇਜ਼ ਸਿੰਘ ਮਹਿਮੂਦਪੁਰ, ਜਥੇਬੰਦਕ ਸਕੱਤਰ ਦਰਬਾਰਾ ਸਿੰਘ ਰੰਧਾਵਾ, ਜੱਸਾ ਸਿੰਘ ਆਲੂਵਾਲੀਆ, ਸੁਰਿੰਦਰ ਸਿੰਘ ਸੁਹਾਗਹੇੜੀ, ਹਰਪਾਲ ਸਿੰਘ ਜਮੀਤਗੜ੍ਹ, ਜੈ ਸਿੰਘ ਬਾੜਾ ਗੁਰਦੇਵ ਸਿੰਘ ਹੈਪੀ, ਮਾਸਟਰ ਅਜੀਤ ਸਿੰਘ, ਲਖਬੀਰ ਸਿੰਘ ਥਾਬਲ, ਅਜੀਤ ਸਿੰਘ ਸੁਹਾਗਹੇੜੀ, ਹਰਮੇਲ ਸਿੰਘ ਰੰਘੇੜਾ, ਜਗਦੀਸ਼ ਸਿੰਘ ਰਾਣਾ, ਦਰਬਾਰਾ ਸਿੰਘ ਵਿਰਕ, ਪਰਮਜੀਤ ਸਿੰਘ ਸਲਾਣਾ ਦਾਰਾ ਸਿੰਘ ਵਾਲਾ, ਸਰਪੰਚ ਹਰਿੰਦਰ ਸਿੰਘ ਕਾਕਾ ਡੰਗੇੜੀਆਂ, ਹਰਵੇਲ ਸਿੰਘ ਮਾਧੋਪੁਰ ਸਮੇਤ ਕਈ ਹੋਰ ਆਗੂਆਂ ਨੇ ਨਵੀਂ ਨਿਯੁਕਤੀ ’ਤੇ ਆਪਣੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ, ਜਸਟਿਸ ਨਿਰਮਲ ਸਿੰਘ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਕਰਨੈਲ ਸਿੰਘ ਪੰਜੋਲੀ ਦੇ ਨਾਮ ਖ਼ਾਸ ਤੌਰ ’ਤੇ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੂਰਦਰਸ਼ੀ ਫੈਸਲੇ ਪਾਰਟੀ ਨੂੰ ਸਹੀ ਦਿਸ਼ਾ ਵਿਚ ਅੱਗੇ ਵਧਾ ਰਹੇ ਹਨ।