ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਰ ਦਾ ਨਤੀਜਾ ਰਿਹਾ ਸੌ ਫ਼ੀਸਦੀ
ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਰ ਦਾ ਨਤੀਜਾ ਐਲਾਨਿਆ
Publish Date: Mon, 30 Mar 2026 05:36 PM (IST)
Updated Date: Mon, 30 Mar 2026 05:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਰ ਸਰਹਿੰਦ ਵਿਖੇ ਸਾਲਾਨਾ ਨਤੀਜੇ ਦੌਰਾਨ ਸਮਾਗਮ ਕਰਵਾਇਆ ਗਿਆ। ਪ੍ਰੀ-ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਸਾਰੇ ਵਿਦਿਆਰਥੀਆਂ ਨੇ 100 ਫ਼ੀਸਦੀ ਪਾਸ ਫ਼ੀਸਦੀ ਪ੍ਰਾਪਤ ਕੀਤੀ। ਪਹਿਲੀ ਜਮਾਤ ਵਿਚ, ਏਕਮਜੀਤ ਸਿੰਘ ਅਤੇ ਆਰੋਹੀ ਕਸ਼ਯਪ ਨੇ ਪਹਿਲਾ ਸਥਾਨ, ਅਤੁਲ ਮੌਰੀਆ ਅਤੇ ਕਾਵਿਆ ਨੇ ਦੂਜਾ ਅਤੇ ਸਮਰਵੀਰ ਸਿੰਘ, ਗੁਰਲੀਨ ਕੌਰ, ਅਕਸ਼ਤ ਅਤੇ ਸਮੀਰ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੀ ਜਮਾਤ ਵਿਚ, ਹਰਮਨ ਸਿੰਘ ਅਤੇ ਸਮਰਦੀਪ ਸਿੰਘ ਨੇ ਪਹਿਲਾ ਸਥਾਨ, ਰੁਦਰ ਸ਼ਰਮਾ ਨੇ ਦੂਜਾ, ਅਤੇ ਨਜਦਾ ਅਤੇ ਪਰੀਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਜੀ ਜਮਾਤ ਵਿਚ, ਨਿਧੀ ਨੇ ਪਹਿਲਾ ਸਥਾਨ, ਮਨਵੀਰ ਕੌਰ ਅਤੇ ਸੰਧਿਆ ਕੁਮਾਰੀ ਨੇ ਦੂਜਾ, ਅਤੇ ਗੁਰਫਤੇਹ ਸਿੰਘ ਅਤੇ ਜਪਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੌਥੀ ਜਮਾਤ ਵਿਚ, ਮੁਹੰਮਦ ਹਫੀਜ਼ ਨੇ ਪਹਿਲਾ ਸਥਾਨ, ਆਈਜ਼ਲ ਅਤੇ ਸੁਰਭੀ ਨੇ ਦੂਜਾ ਤੇ ਮਾਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਵੀਂ ਜਮਾਤ ਵਿਚ, ਕੈਲਾਸ਼ ਰਾਏ ਅਤੇ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ, ਸਵਾਸਤਿਕ ਨੇ ਦੂਜਾ ਅਤੇ ਅੰਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਛੇਵੀਂ ਜਮਾਤ ਵਿਚ ਅਰਮਾਨਜੋਤ ਕੌਰ ਨੇ ਪਹਿਲਾ ਸਥਾਨ, ਅਰਪਿਤਾ ਨੇ ਦੂਜਾ ਸਥਾਨ ਅਤੇ ਸੁਖਨੂਰ ਕੌਰ ਅਤੇ ਰਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਜਮਾਤ ਵਿਚ ਜੈਸਮੀਨ ਕੌਰ ਨੇ ਪਹਿਲਾ ਸਥਾਨ, ਜੈਸਮੀਨ ਕੌਰ ਨੇ ਦੂਜਾ ਸਥਾਨ ਅਤੇ ਅਭਿਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨੌਵੀਂ ਜਮਾਤ ਵਿਚ ਦਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਅਰਵਿੰਦਜੋਤ ਸਿੰਘ ਨੇ ਦੂਜਾ ਸਥਾਨ ਅਤੇ ਮਾਣਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਨਾ ਸਿਰਫ਼ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਸਗੋਂ ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਹਿਯੋਗ ਦਾ ਵੀ ਨਤੀਜਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਵੱਖ-ਵੱਖ ਜਮਾਤਾਂ ਵਿਚ ਸ਼ਾਨਦਾਰ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ’ਤੇ ਸਕੂਲ ਮੈਨੇਜਮੈਂਟ ਮੈਂਬਰ ਮਾਸਟਰ ਬਲਵਿੰਦਰ ਮੋਦਗਿਲ, ਡਾ. ਦੀਪਿਕਾ ਸੂਰੀ ਅਤੇ ਵਾਈਸ ਪ੍ਰਿੰਸੀਪਲ ਪ੍ਰੀਤੀ ਸ਼ੁਕਲਾ ਵਧਾਈ ਦੇਣ ਲਈ ਮੌਜੂਦ ਸਨ।