ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਰ ਨੇ ਮਾਰੀਆਂ ਮੱਲਾਂ
ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਰ ਵੱਲੋਂ ਅੱਠਵੀ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ
Publish Date: Sat, 11 Apr 2026 06:52 PM (IST)
Updated Date: Sat, 11 Apr 2026 06:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਰ ਨੇ ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ। ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਲਗਨ ਅਤੇ ਅਨੁਸ਼ਾਸਨ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਸਕੂਲ ਦਾ ਨਾਮ ਰੌਸ਼ਨ ਹੋਇਆ। ਇਸ ਸਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਤੇਜਸਮੀਤ ਕੌਰ ਨੇ ਕੀਤੀ ਜਿਸ ਨੇ ਪੰਜਾਬ ਭਰ ਵਿਚ ਮੈਰਿਟ ਸੂਚੀ ਵਿਚ ਤੀਹਵਾਂ ਸਥਾਨ ਹਾਸਲ ਕਰਕੇ ਸਕੂਲ ਮਾਪਿਆਂ ਅਤੇ ਖੇਤਰ ਦਾ ਮਾਣ ਵਧਾਇਆ। ਨਿਮਰਤ ਕੌਰ ਨੇ ਦੂਜਾ ਸਥਾਨ ਅਤੇ ਦਿਵਿਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਵਿਚ ਢੋਲ ਵਜਾਉਣ ਵਾਲੇ ਨੂੰ ਬੁਲਾ ਕੇ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਸਕੂਲ ਮੁਖੀ ਜਗਦੀਸ਼ ਵਰਮਾ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੇ ਖੂਬ ਨੱਚ ਕੇ ਜਸ਼ਨ ਮਨਾਇਆ। ਸਕੂਲ ਪ੍ਰਬੰਧਕ ਕਮੇਟੀ ਦੇ ਮੁਖੀ ਜਗਦੀਸ਼ ਵਰਮਾ ਮੈਨੇਜਰ ਡਾਕਟਰ ਹਿਤੇਂਦਰ ਸੂਰੀ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਅਤੇ ਸਮੁੱਚੇ ਸਟਾਫ਼ ਨੇ ਆਠਵੀਂ ਜਮਾਤ ਦੀ ਇੰਚਾਰਜ ਜੋਤੀ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੀਤੀ ਸ਼ੁਕਲਾ, ਹਰਮਨਪ੍ਰੀਤ ਕੌਰ, ਸੋਨੀਆ ਸ਼ਰਮਾ, ਨੀਨਾ ਰਾਣੀ, ਕੋਮਲ ਸ਼ਰਮਾ, ਪ੍ਰੀਤੀ ਧੀਮਾਨ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।