ਰਾਮ ਰਾਜ ਮੁੜ ਬਣੇ ਪੈਨਸ਼ਨਰਜ਼ ਦੇ ਪ੍ਰਧਾਨ
ਰਾਮ ਰਾਜ ਮੁੜ ਬਣੇ ਪੈਨਸ਼ਨਰਜ਼ ਦੇ ਪ੍ਰਧਾਨ
Publish Date: Sat, 21 Mar 2026 05:03 PM (IST)
Updated Date: Sat, 21 Mar 2026 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾ : ਬਸੀ ਪਠਾਣਾਂ ਡਵੀਜ਼ਨ ਪੈਨਸ਼ਨਰ ਐਸੋਸੀਏਸ਼ਨ ਦੀ ਚੋਣ ਮੀਟਿੰਗ ਬਚਿੱਤਰ ਨਗਰ ਕਲੋਨੀ ਵਿਖੇ ਕਰਨੈਲ ਸਿੰਘ ਦੇ ਨਿਵਾਸ ਤੇ ਹੋਈਜਿਸ ਵਿਚ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਰਾਮਰਾਜ ਨੂੰ ਮੁੜ ਤੋਂ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬਲਦੇਵ ਕ੍ਰਿਸ਼ਨ ਨੂੰ ਜਨਰਲ ਸਕੱਤਰ, ਅਵਤਾਰ ਸਿੰਘ ਨੂੰ ਖ਼ਜ਼ਾਨਚੀ, ਜੈ ਕਿਸ਼ਨ ਕਸ਼ਯਪ ਨੂੰ ਪ੍ਰੈੱਸ ਸਕੱਤਰ, ਹਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਦੇਵ ਕੌਰ ਨੂੰ ਜੂਨੀਅਰ ਮੀਤ ਪ੍ਰਧਾਨ, ਗੁਰਮੁਖ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ ਕਲੌਂਦੀ ਪ੍ਰਚਾਰ ਸਕੱਤਰ ਅਤੇ ਕੁਲਵੰਤ ਸਿੰਘ ਨੂੰ ਸਹਾਇਕ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਕਰਨੈਲ ਸਿੰਘ, ਕੁਲਵੰਤ ਸਿੰਘ, ਹਰਪਾਲ ਸਿੰਘ ਆਦਿ ਬੁਲਾਰਿਆਂ ਨੇ ਨਵੀਂ ਚੁਣੀ ਟੀਮ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਉੱਥੇ ਸਾਰੇ ਐਸੋਸੀਏਸ਼ਨ ਮੈਂਬਰਾਂ ਨੇ ਪੂਰਨ ਸਹਿਯੋਗ ਨਾਲ ਚੱਲਣ ਦਾ ਪ੍ਰਣ ਲਿਆ। ਮੀਟਿੰਗ ਵਿਚ ਕਰਨੈਲ ਸਿੰਘ, ਓਮ ਪ੍ਰਕਾਸ਼ ਹਰਨੇਕ ਸਿੰਘ, ਰਤਨ ਲਾਲ, ਕੇਸਰ ਸਿੰਘ, ਮਹਿੰਦਰ ਸਿੰਘ, ਜੋਗਾ ਸਿੰਘ, ਤੀਰਥ ਸਿੰਘ, ਹਰਪਾਲ ਸਿੰਘ, ਜੋਗਿੰਦਰ ਕੁਮਾਰ, ਰਾਜੂ, ਹਰਪਾਲ ਸਿੰਘ, ਇਕਬਾਲ ਸਿੰਘ ਮੌਜੂਦ ਸਨ।