ਰਾਮ ਭਗਤਾਂ ਨੇ ਕੱਢੀ ਪ੍ਰਭਾਤ ਫੇਰੀ
ਰਾਮ ਭਗਤਾਂ ਨੇ ਕੱਢੀ ਪ੍ਰਭਾਤ ਫੇਰੀ
Publish Date: Tue, 24 Mar 2026 04:45 PM (IST)
Updated Date: Tue, 24 Mar 2026 04:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਵਿਚ ਭਗਵਾਨ ਸ਼੍ਰੀ ਰਾਮ ਦੇ ਜਨਮ ਉਤਸਵ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਗਈ। ਇਸ ਦੌਰਾਨ ਉਹ ਤੋਂ ਸਾਹ ਨਾਲ ਭਰੇ ਸ਼੍ਰੀ ਰਾਮ ਦੇ ਭਗਤਾਂ ਵੱਲੋਂ ਲਗਾਏ ਜੈਕਾਰਿਆਂ ਅਤੇ ਭਜਨਾਂ ਨੇ ਮਾਹੌਲ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਰਾਮ ਜੀ ਦੀ ਪਾਲਕੀ ਨੂੰ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ, ਪ੍ਰਧਾਨ ਸੁਰਜੀਤ ਸਿੰਗਲਾ ਤੇ ਮੰਦਰ ਦੇ ਮੁੱਖ ਪੁਜਾਰੀ ਸੇਵਕ ਰਾਮ ਸ਼ਰਮਾਂ ਨੇ ਵਿਧੀਪੂਰਵਕ ਪੂਜਾ ਅਰਚਨਾ ਕਰਕੇ ਪ੍ਰਾਚੀਨ ਸ਼੍ਰੀ ਰਾਮ ਮੰਦਰ ਮੁਹੱਲਾ ਚੱਕਰੀ ਤੋਂ ਰਵਾਨਾ ਕੀਤਾ। ਇਸ ਪ੍ਰਭਾਤ ਫੇਰੀ ਤੇ ਝੰਡਾ ਯਾਤਰਾ ਦਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ਼ਹਿਰਵਾਸੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਪ੍ਰਭੂ ਸ਼੍ਰੀ ਰਾਮ ਪ੍ਰਤੀ ਆਪਣੀ ਆਸਥਾ ਅਤੇ ਖੁਸ਼ੀ ਜ਼ਾਹਿਰ ਕੀਤੀ। ਪ੍ਰਧਾਨ ਸੁਰਜੀਤ ਸਿੰਗਲਾ ਅਤੇ ਖ਼ਜ਼ਾਨਚੀ ਮਾਰੁਤ ਮਲਹੋਤਰਾ ਨੇ ਸੰਗਤਾਂ ਨੂੰ ਉਤਸਵ ਦੀ ਵਧਾਈ ਦਿੱਤੀ। ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਅਗਰਵਾਲ ਸਮਾਜ ਸਭਾ ਬੱਸੀ ਪਠਾਣਾਂ ਦੇ ਪ੍ਰਧਾਨ ਹਰਸ਼ ਗਰਗ, ਅਗਰਵਾਲ ਸਮਾਜ ਸਭਾ ਪੰਜਾਬ ਦੇ ਸਹਾਇਕ ਸਕੱਤਰ ਅਨੂਪ ਸਿੰਗਲਾ, ਕੌਂਸਲਰ ਜਸਵੀਰ ਕੌਰ, ਕਾਗਰਸ ਕਮੇਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਸਮਾਜ ਸੇਵੀ ਪਵਨ ਬਾਂਸਲ ਬਿਟਾ, ਐਡਵੋਕੇਟ ਅਨਿਲ ਗੁਪਤਾ, ਸਮਾਜ ਸੇਵੀ ਸਤਪਾਲ ਭਨੋਟ, ਸੰਜੀਵ ਸਿੰਗਲਾ ਬੱਬਾ, ਰਜਿੰਦਰ ਭਨੋਟ ਬਿੱਟੂ, ਮੋਹਿਤ ਝੰਜੀ, ਵਿਜੈ ਸ਼ਰਮਾ ਮੌਦਗਿਲ, ਉਦੈ ਧੀਮਾਨ, ਪ੍ਰਦੀਪ ਸੱਪਲ ਸੋਨੂੰ, ਗੋਪਾਲ ਕ੍ਰਿਸ਼ਨ ਭੱਲਾ, ਸਤੀਸ਼ ਕੁਮਾਰ ਭੋਲਾ, ਰਵਿੰਦਰ ਸ਼ਰਮਾ ਟੀਨੂੰ, ਵਿਨੋਦ ਸ਼ਰਮਾ, ਭਾਰਤ ਭੂਸ਼ਨ ਸ਼ਰਮਾ ਭਰਤੀ, ਪੁਨੀਤ ਬਾਂਸਲ, ਸਮਾਜ ਸੇਵੀ ਨਰਿੰਦਰ ਗੁਪਤਾ, ਹੇਮਮਿੰਦਰ ਦਲਾਲ, ਗੋਰਵ ਗੁਪਤਾ, ਰਾਕੇਸ਼ ਗੁਪਤਾ, ਓਮ ਪ੍ਰਕਾਸ਼ ਗੌਤਮ, ਐਡਵੋਕੇਟ ਅੰਕੁਸ਼ ਖੱਤਰੀ,ਪੰਕਜ ਭਨੋਟ, ਮਾਰੂਤ ਮਲਹੌਤਰਾ, ਹਰਿੰਦਰ ਮਲਹੋਤਰਾਂ ਨੰਨਾ, ਅਸ਼ੋਕ ਗੋਤਮ, ਦਿਨੇਸ਼ ਖੰਨਾ, ਅਮਿਤ ਜਿੰਦਲ, ਦਿਨੇਸ਼ ਗੁਪਤਾ, ਦੀਵਾਨ ਧੀਰ, ਬਲਰਾਮ ਚਾਵਲਾ, ਐਡਵੋਕੇਟ ਦੀਪਕ ਬੈਕਟਰ, ਦੀਵਲ ਕੁਮਾਰ ਹੈਰੀ, ਦੀਵੇਸ਼ ਬਾਂਸਲ, ਧੀਰਜ ਤਾਂਗੜੀ, ਰਾਮ ਕ੍ਰਿਸ਼ਨ ਚੁੱਘ, ਸੋਹਨ ਲਾਲ ਮੜਕਣ, ਅਮਿਤ ਗੋਇਲ, ਅਸ਼ੌਕ ਮੜਕਣ, ਮਨੋਜ ਮਹਿਰਾ, ਅੰਕੁਸ਼ ਸਿੰਗਲਾ, ਰਾਜਨ ਬੱਤਰਾ, ਪ੍ਰਿੰਸ ਕੁਮਾਰ ਤੋਂ ਇਲਾਵਾ ਸਮੂਹ ਸ਼ਹਿਰ ਵਾਸੀਆਂ ਅਤੇ ਭਾਰੀ ਗਿਣਤੀ ਚ ਸੰਗਤਾਂ ਮੌਜੂਦ ਸਨ।