ਔਰਤਾਂ ਨੂੰ 1000 ਰੁਪਏ ਨਹੀਂ, 48000 ਰੁਪਏ ਦੇਵੇ ਸਰਕਾਰ : ਰਾਜੂ ਖੰਨਾ
ਔਰਤਾਂ ਨੂੰ 1000 ਰੁਪਏ ਨਹੀਂ, 48000 ਰੁਪਏ ਦੇਣ ਦੀ ਮੰਗ ਰਾਜੂ ਖੰਨਾ ਵੱਲੋਂ
Publish Date: Mon, 23 Feb 2026 04:38 PM (IST)
Updated Date: Mon, 23 Feb 2026 04:40 PM (IST)
ਫ਼ੋਟੋ ਫ਼ਾਈਲ : 8 ਗੁਰਪ੍ਰੀਤ ਸਿੰਘ ਰਾਜੂ ਖੰਨਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਪ ਸਰਕਾਰ ’ਤੇ ਪੰਜਾਬ ਦੀਆਂ ਔਰਤਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਆਖਰੀ ਸਾਲ ਵਿਚ 1000 ਰੁਪਏ ਦੇ ਕੇ ਔਰਤਾਂ ਨੂੰ ਭਰਮਾਉਣ ਤੇ ਆਉਣ ਵਾਲੀਆਂ ਚੋਣਾਂ ਵਿਚ ਵੋਟਾਂ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜੂ ਖੰਨਾ ਨੇ ਮੰਗ ਕੀਤੀ ਕਿ ਜੇ ਸਰਕਾਰ ਔਰਤਾਂ ਨੂੰ ਸਤਿਕਾਰ ਦੇਣਾ ਚਾਹੁੰਦੀ ਹੈ ਤਾਂ ਪਿਛਲੇ 4 ਸਾਲਾਂ ਦਾ ਬਣਦਾ ਬਕਾਇਆ 48000 ਰੁਪਏ ਹਰ ਔਰਤ ਦੇ ਖਾਤੇ ਵਿਚ ਪਾਏ ਜਾਣ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ 1000 ਰੁਪਏ ਨਾਲ ਸੰਤੁਸ਼ਟ ਨਾ ਹੋਣ ਸਗੋਂ 48000 ਰੁਪਏ ਦੀ ਮੰਗ ਕਰਕੇ ਸਰਕਾਰ ਨੂੰ ਮਜਬੂਰ ਕਰਨ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਹਰ ਮੋੜ ’ਤੇ ਅੱਗੇ ਰਹੇਗਾ ਤਾਂ ਜੋ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨਾਲ ਠੱਗੀ ਨਾ ਹੋ ਸਕੇ।