ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ੍ਰੀ ਹਰੀ ਕਥਾ ਸੰਮਤੀ ਦੁਆਰਾ ਪ੍ਰਭੂ ਸ੍ਰੀ ਰਾਮ ਸੰਕੀਰਤਨ ਉਤਸਵ ਦੇ ਹਿੱਸੇ ਵਜੋਂ, ਸ਼ਹਿਰ ਵਿਚ ਅੱਠਵੀਂ ਵਿਸ਼ਾਲ ਪ੍ਰਭਾਤ ਫੇਰੀ ਅਥਾਹ ਸ਼ਰਧਾ ਨਾਲ ਸਜਾਈ ਗਈ। ਸੈਂਕੜੇ ਰਾਮ ਭਗਤਾਂ ਨੇ ਪ੍ਰਭਾਤ ਫੇਰੀ ਵਿਚ ਹਿੱਸਾ ਲਿਆ, ਸ਼ਰਧਾਲੂਆਂ ਵੱਲੋਂ ‘ਜੈ ਸ੍ਰੀ ਰਾਮ’ ਦੇ ਗੂੰਜਦੇ ਜੈਕਾਰੇ, ਸ਼ੰਖ ਵਜਾਉਣ ਅਤੇ ਘੰਟੀਆਂ ਦੀ ਆਵਾਜ਼, ਭਜਨਾਂ ਦਾ ਪ੍ਰਵਾਹ ਅਤੇ ਫੁੱਲਾਂ ਦੀ ਵਰਖਾ ਨੇ ਪੂਰੇ ਵਾਤਾਵਰਣ ਨੂੰ ਸ਼ਰਧਾ ਨਾਲ ਭਰ ਦਿੱਤਾ। ਇਸ ਦੌਰਾਨ ਮੁਹੱਲਾ ਵਿਸ਼ਵਕਰਮਾ ਨਗਰ ਵਿਚ ਪਹੁੰਚੀ ਇਸ ਪ੍ਰਭਾਤ ਫੇਰੀ ਦਾ ਰਜਿੰਦਰ ਮਿੱਤਲ ਨੇ ਸ਼ਰਧਾ ਅਤੇ ਖੁਸ਼ੀ ਨਾਲ ਸਵਾਗਤ ਕੀਤਾ, ਉਨ੍ਹਾਂ ਦੇ ਨਾਲ ਸੁਭਾਸ਼ ਚੰਦ ਵਾਂਡੇ, ਵਿਨੈ ਅੱਗਰਵਾਲ, ਪੰਕਜ ਮਿੱਤਲ, ਗੈਵਿਸ਼ ਮਿੱਤਲ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਇਹ ਧਾਰਮਿਕ ਸਮਾਗਮ ਕਮੇਟੀ ਦੇ ਪ੍ਰਧਾਨ ਸ਼ਰਨਦਾਸ ਮਿੱਤਲ ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ। ਇਸ ਦੌਰਾਨ ਕਮੇਟੀ ਦੇ ਪ੍ਰਧਾਨ ਨੇ ਸਾਰਿਆਂ ਨੂੰ ਹਿੰਦੂ ਨਵੇਂ ਸਾਲ ਵਿਕਰਮੀ ਸੰਵਤ 2083 ਅਤੇ ਮਾਤਾ ਦੇ ਚੇਤਰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਪ੍ਰਭਾਤ ਫੇਰੀ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ, ਪ੍ਰੀਤ ਨਗਰ ਤੋਂ ਸ਼ੁਰੂ ਹੋਈ। ਸ਼ਰਧਾਲੂਆਂ ਨੇ ਮਾਹੌਲ ਨੂੰ ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਭਰ ਦਿੱਤਾ। ਪਾਲਕੀ ਵਿਚ ਸੁਸ਼ੋਭਿਤ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਚੇਅਰਮੈਨ ਪ੍ਰਭਾਤ ਫੇਰੀ ਦਵਿੰਦਰ ਪਰਾਸ਼ਰ, ਜਨਰਲ ਸਕੱਤਰ ਸੁਰੇਸ਼ ਗੁਪਤਾ, ਸ਼ੋਭਾ ਯਾਤਰਾ ਦੇ ਚੇਅਰਮੈਨ ਯੱਗ ਦੱਤ, ਸਕੱਤਰ ਸੰਦੀਪ ਗੋਇਲ, ਕੈਸ਼ੀਅਰ ਸੱਜਣ ਗੋਇਲ, ਰਿਸ਼ੀ ਰਾਜ ਗੋਇਲ, ਵਿਨੋਦ ਗੋਇਲ ਅਤੇ ਰਾਕੇਸ਼ ਗੁਪਤਾ ਨੇ ਪੂਰੇ ਪ੍ਰੋਗਰਾਮ ਦੇ ਪ੍ਰਬੰਧਾਂ ਦੀ ਦੇਖਭਾਲ ਕੀਤੀ। ਅੱਜ ਦੀ ਪ੍ਰਭਾਤ ਫੇਰੀ ਦੇ ਇੰਚਾਰਜ ਸਤੀਸ਼ ਸ਼ਰਮਾ, ਪੰਕਜ ਜੈਨ, ਵਿਸ਼ਾਲ ਗਰਗ ਅਤੇ ਰੇਣੂ ਸ਼ਰਮਾ ਵੀ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਲੱਗੇ ਹੋਏ ਸਨ। ਕਈ ਥਾਵਾਂ ’ਤੇ ਸਵਾਗਤ ਗੇਟ ਵੀ ਬਣਾਏ ਗਏ ਸਨ। ਸ਼ਰਧਾਲੂਆਂ ਦੀ ਸੇਵਾ ਲਈ ਵੱਖ-ਵੱਖ ਥਾਵਾਂ ’ਤੇ ਲੰਗਰ, ਰਿਫਰੈਸ਼ਮੈਂਟ, ਕੋਲਡ ਡਰਿੰਕਸ ਅਤੇ ਪ੍ਰਸ਼ਾਦ ਵੰਡਣ ਦੇ ਪ੍ਰਬੰਧ ਕੀਤੇ ਗਏ ਸਨ। ਸਵੇਰ ਦੀ ਫੇਰੀ ਪ੍ਰੀਤ ਨਗਰ ਤੋਂ ਸ਼ੁਰੂ ਹੋਈ ਅਤੇ ਮੋਤੀਆ ਖਾਨ ਅਤੇ ਜਸੜਾ ਰੋਡ ਰਾਹੀਂ ਸਨਸਿਟੀ ਕਲੋਨੀ ਪਹੁੰਚੀ। ਇਸ ਮੌਕੇ ’ਤੇ ਸੁਰੇਸ਼ ਗੋਇਲ, ਦਯਾ ਰਾਮ, ਲਲਿਤ ਗਰਗ (ਰਿਸ਼ੂ), ਵੇਦ ਪ੍ਰਕਾਸ਼ ਗੁਪਤਾ, ਜੀ. ਡੀ. ਗੁਪਤਾ, ਦੀਪਕ ਖੁੱਲਰ, ਡਿੰਪਲ ਸ਼ਰਮਾ, ਚੰਦਰਕਾਂਤ ਮਿੱਤਲ, ਦਿਨੇਸ਼ ਗੋਇਲ, ਐਸ. ਕੇ. ਸਿੰਗਲਾ, ਸੁਭਾਸ਼ ਬਾਂਡੇ, ਵਰਿੰਦਰ ਖੱਟਰ, ਤੇਜ਼ਿੰਦਰ ਢੰਡ, ਰਾਜੇਸ਼਼ ਕਾਜਲਾ, ਜੁਗਲ ਸੈਣੀ, ਓਂਕਾਰ ਸਿੰਘ ਚੌਹਾਨ, ਸੰਜੂ ਗੁਪਤਾ, ਜੀ. ਡੀ. ਗੁਪਤਾ, ਰਾਜੂ ਥੇੜ, ਮੁਕੇਸ਼, ਰਵੀ ਮਿੱਤਲ, ਹੇਮ ਗੁਪਤਾ, ਕੁਲਵਿੰਦਰ ਸਿੰਘ, ਵਰਿੰਦਰ ਸ਼ੁਕਲਾ, ਗੌਰੀ ਸ਼ੰਕਰ ਬਾਂਸਲ, ਅਮ੍ਰਿੰਤ ਸ਼ਰਮਾ, ਡਾ. ਅਮਿਤ ਮਿੱਤਲ, ਨੀਰਜ ਗੋਇਲ, ਪ੍ਰਦੀਪ ਗੋਇਲ, ਸੰਜੇ ਗੁਪਤਾ, ਸੁਮਿਤ ਗੁਪਤਾ, ਲਕਸ਼ੈ ਗੁਪਤਾ, ਅਹਾਨ ਗੁਪਤਾ, ਮਦਨ ਲਾਲ ਗੁਪਤਾ, ਅਮਿਤ ਗੁਪਤਾ, ਜਤਿੰਦਰ ਕੁਮਾਰ, ਪਵਨ ਗੁਪਤਾ, ਸ਼ੇਖਰ ਸੁਮਨ, ਪ੍ਰਦੀਪ ਗੋਇਲ, ਪੰਕਜ ਗੋਇਲ, ਰਾਜੇਸ਼਼ ਕੁਮਾਰ ਕਾਜਲਾ, ਕ੍ਰਿਸ਼ਨਪਾਲ ਸ਼ਰਮਾ, ਗੋਦੀਪ ਸ਼ਰਮਾ, ਗੋਪਾਲ ਕੁਮਾਰ, ਗੁਰਦੀਪ ਸ਼ਰਮਾ ਏਕੇ ਗੋਪੀ, ਰਿਸ਼ੀ ਰਾਜ ਗੋਇਲ, ਬਲਵਿੰਦਰ ਵਾਲੀਆ, ਰਾਜਾ ਗਰਗ, ਕਪਿਲ ਸਿੰਗਲਾ, ਰਾਜਿੰਦਰ ਸਿੰਗਲਾ, ਹੇਮ ਗੁਪਤਾ, ਗੌਰਵ ਬਾਂਸਲ, ਅਮਿਤ ਮਿੱਤਲ, ਵਿਦਿਆ ਰਾਣੀ, ਕੌਸ਼ਲਿਆ ਰਾਣੀ, ਰਾਜ ਬਾਲਾ, ਰੂਹੀ ਕੌਸ਼ਲ, ਕਿਰਨ ਸ਼ਰਮਾ, ਰਾਣੀ ਪਨੇਸਰ, ਅਨੂ ਪਨੇਸਰ, ਗਜ਼ਲ ਜੈਨ, ਡਾ. ਪ੍ਰੀਤੀ ਗੁਪਤਾ, ਪੂਜਾ ਗੋਇਲ, ਰਿਤਿਕਾ ਸ਼ਰਮਾ, ਆਸ਼ਾ ਗੁਪਤਾ, ਦੀਪੀ ਸਿਆਣ, ਰੇਣੂ ਸ਼ਰਮਾ ਅਤੇ ਸਮੂਹ ਮਹਿਲਾ ਮੰਡਲ ਮੌਜੂਦ ਸੀ।