ਨੌਕਰੀ 'ਚ ਤਰੱਕੀ ਦਾ ਲਾਲਚ ਦੇ ਕੇ ਰੇਲਵੇ ਅਧਿਕਾਰੀ ਨਾਲ ਮਾਰੀ ਠੱਗੀ, ਕੇਸ ’ਚ ਦੋ ਨਾਮਜ਼ਦ
ਸ਼ਾਤਿਰ ਠੱਗਾਂ ਨੇ ਨੌਕਰੀ ਵਿਚ ਤਰੱਕੀ ਦਾ ਲਾਲਚ ਦੇ ਕੇ ਰੇਲਵੇ ਅਧਿਕਾਰੀ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ। ਇਸ ਮਾਮਲੇ ਵਿਚ ਬਸੀ ਪਠਾਣਾਂ ਪੁਲਿਸ ਨੇ ਪੀੜਤ ਅਧਿਕਾਰੀ ਸੰਤੋਸ਼ ਕੁਮਾਰ ਪੁੱਤਰ ਗੁਰਚਰਨ ਸਿੰਘ ਵਲੋਂ 13 ਅਕਤੂਬਰ 2025 ਨੂੰ ਕੀਤੀ ਸ਼ਿਕਾਇਤ ਦੀ ਪੜਤਾਲ ਦੇ ਬਾਅਦ ਜਾਂਚ ਅਫਸਰ ਦੀ ਰਿਪੋਰਟ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
Publish Date: Wed, 22 Apr 2026 06:35 PM (IST)
Updated Date: Wed, 22 Apr 2026 09:03 PM (IST)
ਪੱਤਰ ਪ੍ਰੇਰਕ, ਬਸੀ ਪਠਾਣਾਂ : ਸ਼ਾਤਿਰ ਠੱਗਾਂ ਨੇ ਨੌਕਰੀ ਵਿਚ ਤਰੱਕੀ ਦਾ ਲਾਲਚ ਦੇ ਕੇ ਰੇਲਵੇ ਅਧਿਕਾਰੀ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ। ਇਸ ਮਾਮਲੇ ਵਿਚ ਬਸੀ ਪਠਾਣਾਂ ਪੁਲਿਸ ਨੇ ਪੀੜਤ ਅਧਿਕਾਰੀ ਸੰਤੋਸ਼ ਕੁਮਾਰ ਪੁੱਤਰ ਗੁਰਚਰਨ ਸਿੰਘ ਵਲੋਂ 13 ਅਕਤੂਬਰ 2025 ਨੂੰ ਕੀਤੀ ਸ਼ਿਕਾਇਤ ਦੀ ਪੜਤਾਲ ਦੇ ਬਾਅਦ ਜਾਂਚ ਅਫਸਰ ਦੀ ਰਿਪੋਰਟ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਮੁੱਦਈ ਨੇ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਸੀ ਕਿ ਉਹ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਾ ਹੈ। ਕਥਿਤ ਦੋਸ਼ੀਆਂ ਨੇ ਉਸ ਨੂੰੰ ਪਰਮੋਸ਼ਨ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿੱਚ ਅਭਿਸ਼ੇਕ ਮਲਹੋਤਰਾ ਪੁੱਤਰ ਦੀਪਕ ਕੁਮਾਰ ਵਾਸੀ ਮੁਹੱਲਾ ਗਿਲਜੀਂਆ, ਬਸੀ ਪਠਾਣਾਂ ਅਤੇ ਸੰਜੇ ਪੁੱਤਰ ਮੰਗਲ ਚੰਦਰਬੰਸੀ ਵਾਸੀ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ ਖਿਲ਼ਾਫ ਪੁਲਿਸ ਥਾਣਾ ਬਸੀ ਪਠਾਣਾਂ ਵਿਚ ਕੇਸ ਕਰਕੇ ਅਗਲੀ ਕਾਨੂੰਨੀ ਦੀ ਜਿੰਮੇਵਾਰੀ ਸਿਟੀ ਪੁਲਿਸ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੂੰ ਸੌਂਪੀ ਗਈ ਹੈ।