ਮੁਕਾਰੋਂਪੁਰ ਸਾਹਿਬ ’ਚ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ
ਮੁਕਾਰੋਂਪੁਰ ਸਾਹਿਬ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ
Publish Date: Sat, 03 Jan 2026 05:44 PM (IST)
Updated Date: Sat, 03 Jan 2026 05:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੇੜਾ : ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਮੁਕਾਰੋਂਪੁਰ ਸਾਹਿਬ ਵਿਖੇ ਪੋਹ ਮਹੀਨੇ ਦੀ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕੀਰਤਨੀ ਜੱਥਿਆਂ, ਢਾਡੀ, ਕਵਿਸਰੀਆਂ ਸਮੇਤ ਸੰਤ ਬਾਬਾ ਸੋਹਣ ਸਿੰਘ ਸਲਾਣਾ ਦੇ ਜਥੇ ਨੇ ਸੰਗਤ ਨੂੰ ਕਥਾ ਵਿਚਾਰਾਂ ਗੁਰੂ ਜਸ ਦੇ ਨਾਲ ਨਿਹਾਲ ਕੀਤਾ। ਇਸ ਮੌਕੇ ਲੋਕ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਲਜੀਤ ਸਿੰਘ ਘੇਲ ਅਤੇ ਕਮੇਟੀ ਮੈਂਬਰ ਜੋਰਾ ਸਿੰਘ ਮੁਕਾਰੋਂਪੁਰ ਨੇ ਸੰਤ ਸੋਹਣ ਸਿੰਘ ਸਲਾਣਾ ਦੇ ਜਥੇ ਦਾ ਸਨਮਾਨ ਕੀਤਾ। ਪ੍ਰਧਾਨ ਹਰਮਲਜੀਤ ਸਿੰਘ ਘੇਲ ਤੇ ਕਮੇਟੀ ਮੈਂਬਰ ਜੋਰਾ ਸਿੰਘ ਮੁਕਾਰੋਂਪੁਰ ਨੇ ਕਿਹਾ ਕਿ ਇਸ ਅਸਥਾਨ ਤੇ ਨਤਮਸਤਕ ਹੋਣ ਵਾਲੀ ਸੰਗਤ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸਰੋਵਰ ਵਿਚ ਨਹਾਉਣ ਦੇ ਨਾਲ ਹਰ ਪ੍ਰਕਾਰ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਹਰਮਲਜੀਤ ਸਿੰਘ ਘੇਲ ਜੋਰਾ ਸਿੰਘ ਮੁਕਾਰੋਂਪੁਰ, ਬਾਬਾ ਸੁਜਾਨ ਸਿੰਘ ਕਾਰ ਸੇਵਾ ਵਾਲੇ, ਫਤਿਹ ਸਿੰਘ ਮੁਕਾਰੋਂਪੁਰ, ਬਲਦੇਵ ਸਿੰਘ, ਚਰਨਜੀਤ ਸਿੰਘ, ਮੇਵਾ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਮੁਕਾਰੋਂਪੁਰ, ਗ੍ਰੰਥੀ ਕਰਮ ਸਿੰਘ, ਕੁਲਵਿੰਦਰ ਸਿੰਘ ਚੰਦੂਮਾਜਰਾ ਆਦਿ ਮੌਜੂਦ ਸਨ।