ਪੰਜਾਬੀ ਲਿਖਾਰੀ ਸਭਾ ਵੱਲੋਂ ਸਾਹਿਤਕ ਰਚਨਾਵਾਂ ’ਤੇ ਕੀਤੀ ਚਰਚਾ
ਪੰਜਾਬੀ ਲਿਖਾਰੀ ਸਭਾ ਵੱਲੋਂ ਸਾਹਿਤਕ ਰਚਨਾਵਾਂ ’ਤੇ ਚਰਚਾ
Publish Date: Wed, 11 Feb 2026 04:52 PM (IST)
Updated Date: Wed, 11 Feb 2026 04:53 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਵਿਖੇ ਸਭਾ ਦੇ ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਆਗਾਜ਼ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਸ਼ਬਦ ਗਾਇਨ ਨਾਲ ਕੀਤਾ ਗਿਆ, ਜਿਸ ਉਪਰੰਤ ਸਭਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਗੁਰਮ ਦੇ ਗ੍ਰਹਿ ਵਿਖੇ ਆਈ ਖੁਸ਼ੀ ’ਤੇ ਸੀਨੀਅਰ ਮੈਂਬਰ ਲੋਕ ਨਾਥ ਸ਼ਰਮਾ ਵੱਲੋਂ ਸਮੂਹ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸਾਹਿਤਕ ਮਾਹੌਲ ਸਿਰਜਦਿਆਂ ਵੱਖ-ਵੱਖ ਲੇਖਕਾਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਸਾਹਿਤਕ ਦੌਰ ਦੌਰਾਨ ਅਮਰ ਸਿੰਘ ਸ਼ੈਂਪਲਾ ਨੇ ਪ੍ਰਭਾਵਸ਼ਾਲੀ ਕਹਾਣੀ ਪੇਸ਼ ਕੀਤੀ, ਜਦਕਿ ਅਵਤਾਰ ਸਿੰਘ ਚਾਨੇ, ਬਘੇਲ ਸਿੰਘ ਚੰਦਨ ਅਤੇ ਜਗਜੀਤ ਸਿੰਘ ਗੁਰਮ ਨੇ ਆਪਣੇ ਗੀਤਾਂ ਰਾਹੀਂ ਰੰਗ ਬੰਨ੍ਹਿਆ। ਰਾਜ ਸਿੰਘ ਬਧੌਛੀ ਨੇ ਬੁਢਾਪੇ ਦੇ ਸੰਕਲਪ ਤੇ ਆਧਾਰਿਤ ਲੇਖ, ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਬਾਲ ਗੀਤ, ਹਾਕਮ ਸਿੰਘ ਮੀਤ ਨੇ ਕਵਿਤਾ ਅਤੇ ਸਨੇਹ ਇੰਦਰ ਸਿੰਘ ਮੀਲੂ ਫਰੌਰ ਤੇ ਲੋਕਨਾਥ ਸ਼ਰਮਾ ਨੇ ਆਪਣੇ ਵਿਚਾਰ ਪੂਰਕ ਲੇਖ ਪੜ੍ਹੇ। ਪ੍ਰਧਾਨ ਉਪਕਾਰ ਸਿੰਘ ਦਿਆਲਪੁਰੀ ਨੇ ਆਪਣੀ ਰਚਨਾ ਜਿੰਦਗੀ ਜਿੰਦਾਬਾਦ ਨਾਲ ਮੀਟਿੰਗ ਨੂੰ ਸਿਖਰ ਤੇ ਪਹੁੰਚਾਇਆ। ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ਤੇ ਹਾਜ਼ਰ ਮੈਂਬਰਾਂ ਵੱਲੋਂ ਉਸਾਰੂ ਚਰਚਾ ਕੀਤੀ ਗਈ ਅਤੇ ਰਚਨਾਵਾਂ ਦੇ ਮਿਆਰ ਨੂੰ ਹੋਰ ਨਿਖਾਰਨ ਲਈ ਕੀਮਤੀ ਸੁਝਾਅ ਸਾਂਝੇ ਕੀਤੇ ਗਏ। ਅੰਤ ਵਿੱਚ ਪਰਮਜੀਤ ਸਿੰਘ ਧੀਮਾਨ ਅਤੇ ਤੇਜਪਾਲ ਸਿੰਘ ਮਰਜਾਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਮੰਚ ਸੰਚਾਲਨ ਦੀ ਕਾਰਵਾਈ ਜਗਜੀਤ ਸਿੰਘ ਗੁਰਮ ਅਤੇ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਨਿਭਾਈ।