ਪੰਜਾਬੀ ਸਾਹਿਤ ਸਭਾ ਅਮਲੋਹ ਨੇ ਅਹਿਮ ਮਸਲੇ ਵਿਚਾਰੇ
ਪੰਜਾਬੀ ਸਾਹਿਤ ਸਭਾ ਅਮਲੋਹ ਦੀ ਹੋਈ ਮੀਟਿੰਗ
Publish Date: Sun, 15 Mar 2026 05:48 PM (IST)
Updated Date: Sun, 15 Mar 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਜੋਰਾ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਪਿੰਕ ਰੋਜ਼ ਪਬਲਿਕ ਸਕੂਲ ਅਮਲੋਹ ਵਿਖੇ ਹੋਈ। ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਰਚਨਾਵਾਂ ਦੇ ਦੌਰ ਵਿਚ ਮੇਹਰ ਸਿੰਘ ਰਾਈਏਵਾਲ ਨੇ ਗੀਤ ‘ਮਹੱਬਤਾਂ ਮੁੱਕ ਚੱਲੀਆਂ’, ਪੁਸ਼ਵਿੰਦਰ ਰਾਣਾ ਨੇ ਨਜ਼ਮ ‘ਨੇਕੀ ਕਰ ਤੇ ਕਰਦਾ ਜਾਹ’, ਰਾਜਿੰਦਰ ਲੱਲੋਂ ਨੇ ਨਜ਼ਮ ‘ਦੀਵਾਲੀਏ ਨੀ ਤੈਨੂੰ ਕਿਵੇਂ ਮੈਂ ਮਨਾਵਾਂ’, ਬਲਬੀਰ ਮੁਲਾਂਪੁਰੀ ਨੇ ਗੀਤ ‘ਵਿਚ ਬੱਲਦੇ ਭਾਂਬੜ ਦੇ ਹਾਕਮਾਂ ਮਾਰ ਨਾ ਪੁੱਠੀਆਂ ਛਾਲਾਂ’ ਰਾਮ ਸਿੰਘ ਅਲਬੇਲਾ ਨੇ ਗੀਤ ‘ਬੋਲਿਆਂ ਦੀ ਹਾਸਿਆਂ ਭਰੀ ਕਹਾਣੀ’, ਪਰਗਟ ਚੰਨ ਨੇ ਗੀਤ ‘ਮੱਲੋ ਮੱਲੀ ਵਿੱਛੜ ਗਏ’, ਉਪਕਾਰ ਸਿੰਘ ਦਿਆਲਪੁਰੀ ਗੀਤ ‘ਜ਼ਿੰਦਗੀ ਜਿੰਦਾਬਾਦ’ ਭੁਪਿੰਦਰ ਭੂਰੀ ਨੇ ਗੀਤ ‘ਵਾਰਸੋ ਪੰਜਾਬ ਦਿਓ ਸਾਂਭ ਲਓ ਜਵਾਨੀਆਂ’ ਮੇਹਰ ਸਿੰਘ ਗੁਰੂ ਨੇ ਗੀਤ ‘ਮੁੰਡਾ ਸੱਤ ਪੱਤਣਾ ਦਾ ਤਾਰੂ’ ਸੁਣਾਇਆ, ਅੰਤ ਵਿਚ ਜੋਰਾ ਸਿੰਘ ਗਰੇਵਾਲ ਨੇ ਬੁਝਾਰਤ ਨੁਮਾ ਲੇਖ ‘ ਉੱਨੀ ਦੀ ਵੰਡ’ ਪੜ੍ਹਕੇ ਸੁਣਾਇਆ ਅਤੇ ਸਾਰੀਆਂ ਰਚਨਾਵਾਂ ਤੇ ਉਸਾਰੂ ਸੁਝਾਅ ਦਿੱਤੇ ਗਏ, ਸਟੇਜ ਸਕੱਤਰ ਦੀ ਭੂਮਿਕਾ ਮੇਹਰ ਸਿੰਘ ਰਾਈਏਵਾਲ ਨੇ ਨਿਭਾਈ।