ਪਰਦੀਪ ਢਿੱਲੋ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਸ਼ਮਸ਼ੇਰ ਸਿੰਘ ਪ੍ਰਧਾਨ (ਰਿਟਾਇਰਡ ਇੰਸਪੈਕਟਰ) ਦੀ ਅਗਵਾਈ ਹੇਠ ਹੋਈ। ਨਵੇਂ ਮੈਂਬਰ ਦਲਜੀਤ ਸਿੰਘ ਥਾਣੇਦਾਰ ਦਾ ਸੰਸਥਾ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਲਿਬੜਾ ਹਸਪਤਾਲ ਮੋਹਾਲੀ ਦੀ ਡਾਕਟਰੀ ਟੀਮ ਨੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ। ਡਾ. ਨਿਤਿਨ ਅਗਰਵਾਲ (ਨਿਊਰੋਲੋਜੀ ਸਰਜਨ), ਡਾ. ਦਾਨਿਸ਼ ਸ਼ਰਮਾ (ਯੂਰੋਲੋਜੀ), ਡਾ. ਹਰਪਿੰਦਰ ਸਿੰਘ (ਕਾਰਡੀਓਲੋਜੀ) ਸਮੇਤ ਨਰਸਿੰਗ ਸਟਾਫ ਨੇ ਪੈਨਸ਼ਨਰਾਂ ਦਾ ਮੈਡੀਕਲ ਚੈੱਕਅੱਪ ਕੀਤਾ ਅਤੇ ਸਿਹਤ ਸੰਬੰਧੀ ਜਰੂਰੀ ਸਲਾਹਾਂ ਦਿੱਤੀਆਂ। ਮੀਟਿੰਗ ਵਿੱਚ ਪੈਨਸ਼ਨਰਾਂ ਨੇ ਕੇਂਦਰ ਸਰਕਾਰ ਵੱਲੋਂ ਆਪਣੇ ਕਰਮਚਾਰੀਆਂ ਨੂੰ ਸਿਰਫ 42 ਫੀਸਦੀ ਡੀਏ ਦੇਣ ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਨਾਲ 16 ਫੀਸਦੀ ਦਾ ਵੱਡਾ ਅੰਤਰ ਬਣ ਰਿਹਾ ਹੈ। ਉਨ੍ਹਾਂ ਨੇ ਪੈਂਡਿੰਗ ਡੀਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ, ਛੇਵੇਂ ਪੇ-ਕਮਿਸ਼ਨ ਦੇ ਬਕਾਏ ਪੂਰੇ ਕਰਕੇ ਇਕੱਠੇ ਅਦਾ ਕਰਨ ਅਤੇ ਅਕਤੂਬਰ ਵਿੱਚ ਮਿਲਣ ਵਾਲੀਆਂ ਛੁੱਟੀਆਂ ਦੀਆਂ ਰਕਮਾਂ ਜਲਦੀ ਜਾਰੀ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ 1 ਜਨਵਰੀ 2016 ਤੋਂ 30 ਜੂਨ 2021 ਵਿਚਕਾਰ ਰਿਟਾਇਰ ਹੋਏ ਪੈਨਸ਼ਨਰਾਂ ਦੇ ਸਾਢੇ ਪੰਜ ਸਾਲ ਦੇ ਬਕਾਏ ਵੀ ਇਕੱਠੇ ਦੇਣ ਦੀ ਮੰਗ ਉਠਾਈ ਗਈ। ਪੈਨਸ਼ਨਰਾਂ ਨੇ ਮੈਡੀਕਲ ਭੱਤੇ ਨੂੰ 2000 ਰੁਪਏ ਤੱਕ ਵਧਾਉਣ ਜਾਂ ਕੈਸ਼ਲੈੱਸ ਸਕੀਮ ਲਾਗੂ ਕਰਨ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬੱਚਿਆਂ ਲਈ ਨਵੀਂ ਭਰਤੀ ਵਿੱਚ 5 ਫੀਸਦੀ ਰਾਖਵਾਂ ਕੋਟਾ ਰੱਖਣ ਦੀ ਵੀ ਮੰਗ ਕੀਤੀ। ਸੰਸਥਾ ਨੇ ਸਰਕਾਰ ਤੋਂ ਤੁਰੰਤ ਕਾਰਵਾਈ ਕਰਨ ਅਤੇ ਪੈਨਸ਼ਨਰਾਂ ਵਿੱਚ ਵਧ ਰਹੇ ਰੋਸ ਨੂੰ ਦੂਰ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿਚ ਸੰਦੇਹਪਾਲ ਸਿੰਘ ਸੀਨੀਅਰ ਵਾਇਸ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਜੋਗਾ ਸਿੰਘ ਕੈਸ਼ੀਅਰ, ਨਰਿੰਦਰ ਸਿੰਘ ਚੀਮਾ ਵਾਈਸ ਪ੍ਰਧਾਨ ਪੰਜਾਬ, ਰਿਟਾਇਰਡ ਇੰਸਪੈਕਟਰ ਜਗਦੀਸ਼ ਸਿੰਘ ਬਹੇੜ, ਕਰਨੈਲ ਸਿੰਘ ਭੱਟੋਂ, ਮਨਜੀਤ ਸਿੰਘ ਲਿਬੜਾ, ਫਤਿਹ ਸਿੰਘ ਨੌਗਾਵਾਂ, ਬਲਵਿੰਦਰ ਸਿੰਘ ਸੰਧੂ, ਅਸ਼ੋਕ ਕੁਮਾਰ, ਇੰਸਪੈਕਟਰ ਪਰਮਜੀਤ ਸਿੰਘ, ਇੰਸਪੈਕਟਰ ਸੁਰਜੀਤ ਸਿੰਘ ਮੰਡੋਫਲ, ਜਗਮੋਹਨ ਸਿੰਘ ਚੱਕਲ, ਨਿਰਮਲ ਸਿੰਘ ਬਹੋੜ, ਸੁਖਵੰਤ ਸਿੰਘ, ਪਰਮਜੀਤ ਸਿੰਘ ਸੁਪਰਡੈਂਟ, ਜੋਗਿੰਦਰ ਸਿੰਘ ਵਿਰਕ, ਸੁਖਦੀਪ ਸਿੰਘ, ਪ੍ਰੇਮ ਚੰਦ ਉੱਪਲ, ਨਰਿੰਦਰ ਸਿੰਘ, ਨੇਤਰ ਸਿੰਘ, ਮੁਖਤਿਆਰ ਸਿੰਘ, ਮਨਜੀਤ ਸਿੰਘ ਬਾਜਵਾ, ਗੁਰਚਰਨ ਸਿੰਘ, ਰਣਜੀਤ ਸਿੰਘ, ਹਰਪਾਲ ਸਿੰਘ ਤਰਖਾਣਮਾਜਰਾ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ ਨਲੀਨੀ, ਜਗਰੂਪ ਸਿੰਘ, ਬਖ਼ਸ਼ੀਸ਼ ਸਿੰਘ, ਪਾਲ ਸਿੰਘ ਅਨੈਤਪੁਰਾ, ਨਾਜ਼ਰ ਸਿੰਘ ਮੀਰਪੁਰ, ਬਹਾਦਰ ਸਿੰਘ, ਤੇਜਿੰਦਰ ਸਿੰਘ, ਪਰਦੀਪ ਸਿੰਘ, ਮਨਜਿੰਦਰ ਸਿੰਘ, ਪਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ ਵਿਰਕ, ਚੰਦ ਖਾਨ ਟੋਹੜਾ, ਦਲਜੀਤ ਸਿੰਘ, ਬਲਜੀਤ ਸਿੰਘ, ਨਿਰਮਲ ਕੁਮਾਰ ਰਾਜਪੁਰਾ, ਅਵਤਾਰ ਸਿੰਘ, ਸੈਫਲਪੁਰ, ਸਾਧੂ ਖਾਨ , ਸੇਵਕ ਸਿੰਘ, ਪ੍ਰੀਤਮ ਸਿੰਘ ਗੋਬਿੰਦਗੜ੍ਹ, ਹਰੀ ਸਿੰਘ, ਗੁਰਬਚਨ ਸਿੰਘ ਬਾਠਾਂ, ਬਲਵਿੰਦਰ ਸਿੰਘ, ਜਸਵੰਤ ਸਿੰਘ ਬਸੀ ਪਠਾਣਾ, ਸੁਖਵੰਤ ਸਿੰਘ ਰਾਜਪੁਰਾ, ਗੁਰਨਾਮ ਸਿੰਘ, ਬਖ਼ਸ਼ੀਸ਼ ਸਿੰਘ, ਕੁਲਵਿੰਦਰ ਸਿੰਘ ਅਮਰਗੜ੍ਹ ਆਦਿ ਮੌਜੂਦ ਸਨ।