ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਮਸਲੇ ਵਿਚਾਰੇ
ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਮਸਲੇ ਵਿਚਾਰੇ
Publish Date: Mon, 05 Jan 2026 05:56 PM (IST)
Updated Date: Mon, 05 Jan 2026 05:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਰਿਟਾਇਰਡ ਇੰਸਪੈਕਟਰ ਸਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਨਮ ਦਿਨ ਵਾਲੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ ਤੇ ਸਵਰਗਵਾਸ ਹੋਏ ਮੈਂਬਰ ਰਿਟਾਇਰਡ ਥਾਣੇਦਾਰ ਰਮੇਸ਼ ਕੁਮਾਰ (ਸਰਹਿੰਦ) ਤੇ ਰਿਟਾਇਰਡ ਡੀਐੱਸਪੀ ਹਰਬੰਸ ਸਿੰਘ (ਮੁੱਢੜੀਆਂ) ਨਮਿੱਤ ਦੋ ਮਿੰਟ ਮੌਨ ਧਾਰਨ ਕਰ ਸ਼ਰਧਾਂਜਲੀ ਭੇਟ ਕੀਤੀ ਗਈ। ਕਲੀਅਰ ਮੈਡੀ ਹੈਲਥ ਕੇਅਰ ਮਲਟੀਸਪੈਸ਼ਲਿਟੀ ਹਸਪਤਾਲ ਮੋਹਾਲੀ ਵੱਲੋਂ ਡਾਇਰੈਕਟਰ ਵਿਵਾਨ ਸਿੰਘ ਗਿੱਲ ਦੀ ਅਗਵਾਈ ਹੇਠ ਡਾਕਟਰ ਮਨਦੀਪ ਸਿੰਘ ਕੋਹਲੀ, ਰਾਹੁਲ ਸੰਧੂ, ਰੁਪਾਲੀ ਲਹੋਰੀਆ, ਗੁਨੀਤ ਸਿੰਘ ਸੋਢੀ ਤੇ ਸਟਾਫ ਨੇ ਮੈਡੀਕਲ ਕੈਂਪ ਲਗਾ ਕੇ ਪੈਨਸ਼ਨਰਾਂ ਦਾ ਚੈੱਕਅੱਪ ਕੀਤਾ ਅਤੇ ਸਿਹਤ ਸਬੰਧੀ ਸਲਾਹ ਦਿੱਤੀ। ਐਸੋਸੀਏਸ਼ਨ ਨੇ ਹਸਪਤਾਲ ਟੀਮ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਪੈਨਸ਼ਨਰਾਂ ਨੇ 2025 ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕਾਲਾ ਸਾਲ ਕਰਾਰ ਦਿੱਤਾ। ਕੇਂਦਰ ਸਰਕਾਰ ਵੱਲੋਂ 58 ਫੀਸਦੀ ਡੀਏ ਦਿੱਤਾ ਜਾ ਰਿਹਾ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਸਿਰਫ਼ 42 ਫੀਸਦੀ, ਯਾਨੀ 16 ਫੀਸਦੀ ਘੱਟ। ਪੈਂਡਿੰਗ ਡੀਏ ਕਿਸ਼ਤਾਂ ਤੁਰੰਤ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਛੇਵੇਂ ਪੇ-ਕਮਿਸ਼ਨ ਦੇ ਬਕਾਏ ਇਕਮੁਸ਼ਤ ਅਦਾ ਕਰਨ, ਛੁੱਟੀਆਂ ਦੇ ਕੈਸ਼ ਪੇਮੈਂਟ ਜਾਰੀ ਕਰਨ, ਮੈਡੀਕਲ ਭੱਤਾ 2000 ਰੁਪਏ ਕਰਨ ਜਾਂ ਕੈਸ਼ਲੈਸ ਸਕੀਮ ਲਾਗੂ ਕਰਨ ਅਤੇ ਨਵੀਆਂ ਭਰਤੀਆਂ ਵਿੱਚ ਮੁਲਾਜ਼ਮਾਂ-ਪੈਨਸ਼ਨਰਾਂ ਦੇ ਬੱਚਿਆਂ ਲਈ 5 ਫੀਸਦੀ ਕੋਟਾ ਰਾਖਵਾਂ ਰੱਖਣ ਦੀ ਮੰਗ ਕੀਤੀ ਗਈ। ਮੀਟਿੰਗ ਵਿਚ ਸੰਦੇਹਪਾਲ ਸਿੰਘ ਸੀਨੀਅਰ ਵਾਈਸ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਜੋਗਾ ਸਿੰਘ ਕੈਸੀਅਰ, ਨਰਿੰਦਰ ਸਿੰਘ ਚੀਮਾ ਵਾਇਸ ਪ੍ਰਧਾਨ ਪੰਜਾਬ, ਰਿਟਾਇਰਡ ਇੰਸਪੈਕਟਰ ਜਗਦੀਸ ਸਿੰਘ ਬਹੇੜ, ਸਾਵਣ ਸਿੰਘ ਭਗੜਾਣਾ, ਮਨਜੀਤ ਸਿੰਘ ਲਿਬੜਾ, ਫਤਿਹ ਸਿੰਘ ਨੋਗਾਵਾਂ, ਬਲਵਿੰਦਰ ਸਿੰਘ ਸੰਧੂ, ਜਸਵੀਰ ਸਿੰਘ, ਮੋਹਣ ਸਿੰਘ ਜਲਬੇੜਾ, ਅਸੋਕ ਕੁਮਾਰ, ਤੀਰਥ ਸਿੰਘ, ਨਿਰਮਲ ਸਿੰਘ ਬਹੇੜ, ਸੁਖਵੰਤ ਸਿੰਘ, ਰਣਧੀਰ ਸਿੰਘ, ਨਾਜਰ ਸਿੰਘ ਮੀਰਪੁਰ, ਕੁਲਦੀਪ ਸਿੰਘ, ਬਹਾਦਰ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਤੇਜਿੰਦਰ ਸਿੰਘ, ਪਰਦੀਪ ਸਿੰਘ, ਕੁਲਵਿੰਦਰ ਸਿੰਘ, ਸ੍ਰੀਰਾਮ, ਮੇਜਰ ਸਿੰਘ, ਮਲਕੀਤ ਸਿੰਘ, ਗੁਰਨਾਮ ਸਿੰਘ ਮਾਜਰੀ ਅਜੀਮ, ਬਖਸੀਸ ਸਿੰਘ, ਸ਼ੀਤਲ ਸਿੰਘ ਆਦਿ ਮੌਜੂਦ ਸਨ।