ਔਰਤਾਂ ਦੇ ਮੁਫ਼ਤ ਬੱਸ ਸਫ਼ਰ ’ਤੇ ਸਰਕਾਰ ਨੇ ਖਰਚ ਕੀਤੇ 2042 ਕਰੋੜ ਰੁਪਏ
ਔਰਤਾਂ ਦੇ ਮੁਫ਼ਤ ਬੱਸ ਸਫ਼ਰ ’ਤੇ ਪੰਜਾਬ ਸਰਕਾਰ ਨੇ ਖਰਚ ਕੀਤੇ 2042 ਕਰੋੜ ਰੁਪਏ
Publish Date: Tue, 24 Mar 2026 05:11 PM (IST)
Updated Date: Tue, 24 Mar 2026 05:13 PM (IST)
ਫੋਟੋ ਫਾਈਲ : 15 ਵਿਧਾਇਕ ਲਖਬੀਰ ਸਿੰਘ ਰਾਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਤਹਿਤ ਵਿੱਤੀ ਸਾਲ 2022-23 ਤੋਂ 2025-26 ਤੱਕ ਲਗਭਗ 2042 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਵਿਚ 2022-23 ਦੌਰਾਨ 495 ਕਰੋੜ, 2023-24 ਵਿਚ 497.50 ਕਰੋੜ, 2024-25 ਵਿਚ 450 ਕਰੋੜ ਅਤੇ 2025-26 ਵਿਚ 600 ਕਰੋੜ ਰੁਪਏ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਹਰ ਮਹੀਨੇ ਲਗਭਗ 1.20 ਕਰੋੜ ਮੁਫ਼ਤ ਬੱਸ ਸਫ਼ਰ ਦਾ ਲਾਭ ਪੰਜਾਬ ਭਰ ਦੀਆਂ ਔਰਤਾਂ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੋਰਤਾਂ ਹੁਣ ਉਹ ਬਿਨਾਂ ਆਰਥਿਕ ਚਿੰਤਾ ਤੋਂ ਸਿੱਖਿਆ, ਰੋਜ਼ਗਾਰ ਅਤੇ ਸਿਹਤ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਰਹੀਆਂ ਹਨ। ਔਰਤਾਂ ਦਾ ਸਸ਼ਕਤੀਕਰਨ ਤਰੱਕੀਸ਼ੀਲ ਸਮਾਜ ਦੀ ਬੁਨਿਆਦ ਹੈ ਅਤੇ ਭਗਵੰਤ ਮਾਨ ਸਰਕਾਰ ਇਸ ਦਿਸ਼ਾ ਵਿਚ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।