ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੀ ਹਾਲਤ ’ਚ ਵੱਡੇ ਪੱਧਰ ’ਤੇ ਕੀਤੇ ਸੁਧਾਰ
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੀ ਹਾਲਤ ਵਿਚ ਵੱਡੇ ਪੱਧਰ ਤੇ ਕੀਤੇ ਸੁਧਾਰ
Publish Date: Sun, 01 Feb 2026 05:46 PM (IST)
Updated Date: Sun, 01 Feb 2026 05:49 PM (IST)

ਬ੍ਰਿਜ ਭੂਸ਼ਣ ਗਰਗ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਵੱਡੇ ਪੱਧਰ ’ਤੇ ਸੁਧਾਰ ਕੀਤਾ ਗਿਆ ਹੈ। ਹੁਣ ਸਰਕਾਰੀ ਹਸਪਤਾਲਾਂ ਵਿਚ ਜਿੱਥੇ ਸਮੇਂ ਸਿਰ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਦੇ ਹਨ ਉੱਥੇ ਹੀ ਮਰੀਜ਼ਾਂ ਨੂੰ ਲਗਭਗ ਸਾਰੀ ਦਵਾਈ ਹਸਪਤਾਲ ’ਚੋਂ ਹੀ ਮੁਫ਼ਤ ਮਿਲਦੀ ਹੈ। ਸਿਵਲ ਹਸਪਤਾਲ ਅਮਲੋਹ ਦੀ ਜੇ ਗੱਲ ਕਰੀਏ ਤਾਂ ਸਿਵਲ ਹਸਪਤਾਲ ਅਮਲੋਹ ਵਿਚ ਹੱਡੀਆਂ ਦੇ ਮਾਹਰ ਡਾਕਟਰ ਡਾਕਟਰ ਜਸ਼ਨਪ੍ਰੀਤ ਸਿੰਘ ਐੱਸਐੱਮਓ, ਮੈਡੀਸਨ ਦੇ ਡਾਕਟਰ ਡਾਕਟਰ ਅਮਨਦੀਪ ਧੀਮਾਨ ਤੋਂ ਇਲਾਵਾ ਬੱਚਿਆਂ ਦੇ ਰੋਗਾਂ ਦੇ ਮਾਹਰ ਤੇ ਦੰਦਾਂ ਦੇ ਰੋਗਾਂ ਦੇ ਮਾਹਰ ਡਾਕਟਰ ਵੀ ਮੌਜੂਦ ਹਨ। ਡਾਕਟਰ ਜਸ਼ਨਪ੍ਰੀਤ ਸਿੰਘ ਨੇ ਅੱਜ ਮੁਲਾਕਾਤ ਦੌਰਾਨ ਦੱਸਿਆ ਕਿ ਅਮਲੋਹ ਹਸਪਤਾਲ ਦੇ ਵਿਚ ਲੇਬ, ਈਸੀਜੀ, ਐਕਸਰੇ ਤੋ ਇਲਾਵਾ ਰਾਤ ਸਮੇਂ ਐਮਰਜੈਂਸੀ ਡਾਕਟਰ ਵੀ ਡਿਊਟੀ ਤੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਿਵਿਲ ਹਸਪਤਾਲ ਅਮਲੋਹ ਵਿਚ ਹੁਣ ਆਯੁਸ਼ਮਾਨ ਕਾਰਡ ਰਾਹੀਂ ਮਰੀਜ਼ਾਂ ਦੇ ਗੋਡਿਆਂ ਦੇ ਆਪਰੇਸ਼ਨ ਵੀ ਕੀਤੇ ਜਾ ਰਹੇ ਹਨ। ਡਾਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਕ ਦਰਜਨ ਦੇ ਕਰੀਬ ਲੋਕਾਂ ਦੇ ਗੋਡਿਆਂ ਦੇ ਆਪਰੇਸ਼ਨ ਉਹ ਕਰ ਚੁੱਕੇ ਹਨ। ਲੱਤ ਬਾਹ ਫਰੈਕਚਰ ਹੋ ਜਾਣ ਤੇ ਸਿਵਲ ਹਸਪਤਾਲ ਵਿਚ ਪਲਸਤਰ ਵੀ ਲਗਾਏ ਜਾਂਦੇ ਹਨੁ ਇਸ ਤੋਂ ਇਲਾਵਾ ਡਾਕਟਰ ਜਸ਼ਨਪ੍ਰੀਤ ਓਪੀਡੀ ਰਾਹੀਂ ਹਰ ਰੋਜ਼ ਵੱਡੀ ਗਿਣਤੀ ਵਿਚ ਹੱਡੀਆਂ ਦੇ ਰੋਗਾਂ ਦੇ ਮਰੀਜ਼ਾਂ ਦਾ ਚੈੱਕ ਅਪ ਕਰਦੇ ਹਨ। ਵਰਣਨਯੋਗ ਹੈ ਕਿ ਮਰੀਜ਼ ਨੂੰ ਪਹਿਲਾਂ ਗੋਡਿਆਂ ਦੇ ਅਪਰੇਸ਼ਨ ਲਈ ਪ੍ਰਾਈਵੇਟ ਹਸਪਤਾਲਾਂ ਵਿਚ ਲੱਖਾਂ ਰੁਪਏ ਖ਼ਰਚ ਕਰਕੇ ਆਪਰੇਸ਼ਨ ਕਰਾਉਣਾ ਪੈਂਦਾ ਸੀ ਪਰ ਹੁਣ ਆਯੁਸ਼ਮਾਨ ਕਾਰਡ ਰਾਹੀਂ ਮੁਫ਼ਤ ਵਿਚ ਸਰਕਾਰੀ ਹਸਪਤਾਲ ਵਿਚ ਗੋਡਿਆਂ ਦੇ ਆਪ੍ਰੇਸ਼ਨ ਹੋ ਰਹੇ ਹਨ।