ਲੋੜਵੰਦਾਂ ਨੂੰ ਰੁਜ਼ਗਾਰ ਤੇ ਲਗਾਉਣਾ ਮਨੁੱਖਤਾ ਦੀ ਸੱਚੀ ਸੇਵਾ : ਕਰਨੈਲ ਸਿੰਘ
ਲੋੜਵੰਦਾਂ ਨੂੰ ਰੋਜਗਾਰ ਤੇ ਲਗਾਉਣਾ ਮਨੁੱਖਤਾ ਦੀ ਸੱਚੀ ਸੇਵਾ: ਕਰਨੈਲ ਸਿੰਘ
Publish Date: Fri, 20 Mar 2026 04:52 PM (IST)
Updated Date: Fri, 20 Mar 2026 04:55 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਵਿਚ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਲੜਕੀਆਂ ਤੇ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਮੁਫਤ ਸਿਲਾਈ ਅਤੇ ਕਟਿੰਗ ਸੈਂਟਰ ਚਲਾਏ ਜਾ ਰਹੇ ਹਨ। ਇਸ ਲੜੀ ਅਧੀਨ ਸੁਸਾਇਟੀ ਦੇ ਬ੍ਰਾਂਚ ਦਫਤਰ ਵਿਖੇ ਰੋਜਗਾਰ ਸਹਾਇਕ ਸਾਮਾਨ ਵੰਡ ਸਮਾਰੋਹ ਕਰਵਾਇਆ ਗਿਆ। ਮੁੱਖ ਮਹਿਮਾਨ ਐਸ ਕਰਨੈਲ ਸਿੰਘ ਡੀਐਸਪੀ ਟ੍ਰੈਫਿਕ ਮੋਹਾਲੀ ਨੇ ਆਪਣੇ ਹੱਥਾਂ ਨਾਲ ਇਕ ਵਿਅਕਤੀ ਜਰਨੈਲ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਟ੍ਰਾਈਸਾਈਕਲ ਅਤੇ ਸੱਤ ਲੜਕੀਆਂ ਤੇ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ। ਇਨ੍ਹਾਂ ਵਿਚ ਜਤਿੰਦਰ ਕੌਰ ਪਤਨੀ ਸਕਰਜੀਤ ਸਿੰਘ ਵਾਸੀ ਚਨਾਰਥਲ, ਰਾਜਪਾਲ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਚੜੀ, ਦਲਜੀਤ ਕੌਰ ਪਤਨੀ ਖੁਸ਼ਵੰਤ ਸਿੰਘ ਵਾਸੀ ਪਿੰਡ ਮੁਸਤਫਾਬਾਦ, ਸੁਰਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਟੌਹੜਾ, ਹਰਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਪਿੰਡ ਸੀਹਾ ਦੌਦ, ਸੋਭਾ ਦੇਵੀ ਪਤਨੀ ਬੁਧਨ ਦਾਸ ਵਾਸੀ ਗੋਬਿੰਦਗੜ੍ਹ ਅਤੇ ਰੇਖਾ ਪਤਨੀ ਲਵਕੁਸ ਕੁਮਾਰ ਵਾਸੀ ਗੋਬਿੰਦਗੜ੍ਹ ਸ਼ਾਮਲ ਸਨ। ਸੰਬੋਧਨ ਕਰਦਿਆਂ ਐੱਸ ਕਰਨੈਲ ਸਿੰਘ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸੱਚੀ ਪ੍ਰਮਾਤਮਾ ਦੀ ਸੇਵਾ ਹੈ ਅਤੇ ਸੁਸਾਇਟੀ ਨੂੰ ਇਸ ਨੇਕ ਕੰਮ ਨੂੰ ਜਾਰੀ ਰੱਖਣ ਦੀ ਸ਼ੁਭ ਕਾਮਨਾ ਦਿੱਤੀ। ਸਮਾਰੋਹ ਵਿੱਚ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਕੈਸੀਅਰ ਰਵਿੰਦਰ ਸਿੰਘ ਧੰਨਾ, ਜੁਆਇੰਟ ਸਕੱਤਰ ਮਨਜੀਤ ਸਿੰਘ, ਪ੍ਰੈੱਸ ਸਕੱਤਰ ਅਸੋਕ ਚੋਪੜਾ, ਮੈਂਬਰ ਬਹਾਦਰ ਸਿੰਘ, ਗੁਰਨਾਮ ਸਿੰਘ, ਹਰਚਰਨ ਸਿੰਘ ਨਾਗਰਾ, ਗੋਬਿੰਦ ਸਿੰਘ ਸੋਨੂੰ, ਕ੍ਰਿਸਨ ਚੰਦਰ ਗਰਗ, ਕਮਲੇਸ ਕੁਮਾਰ, ਗੁਰਬਚਨ ਸਿੰਘ, ਯਾਦਵਿੰਦਰ ਸਿੰਘ ਕੰਗ, ਕਮਲਜੀਤ ਸਿੰਘ ਕਲਸੀ, ਸੁਖਦੇਵ ਸਿੰਘ, ਰਜਿੰਦਰ ਕਪਿਲਸ ਸਮੇਤ ਹੋਰ ਮੈਂਬਰ ਹਾਜ਼ਰ ਸਨ। ਸੁਸਾਇਟੀ ਵੱਲੋਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਣਾ, ਮੁਫਤ ਸਿਲਾਈ ਸੈਂਟਰ ਚਲਾਉਣਾ, ਅਪਾਹਿਜ ਵਿਅਕਤੀਆਂ ਨੂੰ ਟ੍ਰਾਈਸਾਈਕਲ, ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ, ਬੱਚਿਆਂ ਨੂੰ ਕਿਤਾਬਾਂ ਤੇ ਫ਼ੀਸਾਂ, ਮਰੀਜ਼ਾਂ ਨੂੰ ਦਵਾਈਆਂ, ਲਾਵਾਰਿਸ ਲਾਸ਼ਾਂ ਦਾ ਸੰਸਕਾਰ ਅਤੇ ਠੰਡੇ ਪਾਣੀ ਦੇ ਕੁੱਲਰ ਲਗਾਉਣ ਵਰਗੇ ਸਮਾਜ ਸੇਵਾ ਕਾਰਜ ਨਿਰੰਤਰ ਜਾਰੀ ਹਨ। ਜ਼ਰੂਰਤਮੰਦ ਪਰਿਵਾਰ ਲਾਲ ਬੱਤੀ ਚੌਕ ਮੰਡੀ ਗੋਬਿੰਦਗੜ੍ਹ ਵਿਖੇ ਸੰਪਰਕ ਕਰ ਸਕਦੇ ਹਨ।