ਹੰਸਾਲੀ ਤੋਂ ਰਜਿੰਦਰਗੜ੍ਹ ਖੇੜਾ ਤੋਂ ਚੁੰਨੀ ਮਾਜਰਾ ਦੀਆਂ ਸੜਕਾਂ ਟੁੱਟੀਆਂ, ਲੋਕਾਂ ਵੱਲੋਂ ਪ੍ਰਦਰਸ਼ਨ
ਹੰਸਾਲੀ ਤੋਂ ਰਜਿੰਦਰਗੜ੍ਹ ਖੇੜਾ ਤੋਂ ਚੁੰਨੀ ਮਾਜਰਾ ਟੁੱਟੀਆਂ ਸੜਕਾਂ ਸਬੰਧੀ ਇਲਾਕੇ ਦੇ ਲੋਕਾਂ ਵੱਲੋਂ ਪ੍ਰਦਰਸ਼ਨ
Publish Date: Fri, 13 Mar 2026 06:26 PM (IST)
Updated Date: Fri, 13 Mar 2026 06:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਹੰਸਾਲੀ ਤੋਂ ਰਜਿੰਦਰਗੜ੍ਹ ਖੇੜੇ ਤੋਂ ਚੁੰਨੀ ਮਾਜਰਾ ਤੱਕ ਟੁੱਟੀਆਂ ਸੜਕਾਂ ਦੇ ਮਸਲੇ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੀ ਲਾਪਰਵਾਹੀ ਕਾਰਨ ਲੋਕ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੜਕਾਂ ਦੇ ਤਿੰਨ ਸਾਲ ਪਹਿਲਾਂ ਟੈਂਡਰ ਹੋਣ ਦੇ ਬਾਵਜੂਦ ਸਰਕਾਰ ਸੜਕਾਂ ਦਾ ਕੰਮ ਨਹੀਂ ਕਰਵਾ ਰਹੀ ਜਿਸ ਕਾਰਨ ਸੜਕਾਂ ’ਤੇ ਪਏ ਪੱਥਰ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਭੁੱਟਾ ਹੰਸਾਲੀ ਤੋਂ ਰਜਿੰਦਰਗੜ੍ਹ ਖੇੜੇ ਤੋਂ ਚੁੰਨੀ ਮਾਜਰਾ ਸੜਕਾਂ ਕਾਰਨ ਲੋਕਾਂ ਨੂੰ ਹੋ ਰਹੀਆਂ ਸਮੱਸਿਆਵਾਂ ਸਬੰਧੀ ਧਰਨੇ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਬਹੁਤ ਹੀ ਖ਼ਰਾਬ ਹਾਲਤ ਵਿਚ ਹਨ, ਜਿਸ ਕਾਰਨ ਆਵਾਜਾਈ ਕਰਨਾ ਲੋਕਾਂ ਲਈ ਮੁਸ਼ਕਲ ਅਤੇ ਖਤਰਨਾਕ ਬਣ ਗਿਆ ਹੈ। ਭੁੱਟਾ ਨੇ ਕਿਹਾ ਕਿ ਸੜਕਾਂ ਵਿਚ ਵੱਡੇ-ਵੱਡੇ ਖੱਡੇ ਪਏ ਹੋਏ ਹਨ ਅਤੇ ਬਾਰਿਸ਼ ਜਾਂ ਧੂੜ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਜਾਂਦੀ ਹੈ। ਇਸ ਕਾਰਨ ਰੋਜ਼ਾਨਾ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ ਅਤੇ ਲੋਕ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਸਫ਼ਰ ਕਰਨ ਲਈ ਮਜਬੂਰ ਹਨ। ਇਸ ਰੋਸ ਪ੍ਰਦਰਸ਼ਨ ਵਿਚ ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਸੜਕਾਂ ਨੂੰ ਤੁਰੰਤ ਬਣਾਇਆ ਜਾਵੇ। ਇਸ ਮੌਕੇ ਐਡਵੋਕੇਟ ਸੁਖਜੋਵਨ ਸਿੰਘ, ਕੁਲਦੀਪ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ, ਬਰਿੰਦਰ ਸਿੰਘ, ਰਾਜਵੀਰ ਸਿੰਘ ਤੇ ਪਰਮਜੀਤ ਸਿੰਘ, ਜਸਵੀਰ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ ਤੇ ਅਸਪਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਚੁੰਨੀ ਮਾਜਰਾ ਜਗਵੀਰ ਸਿੰਘ, ਦਿਨੇਸ਼ ਸਿੰਘ, ਵਰਿੰਦਰ ਸਿੰਘ, ਰਣਵੀਰ ਸਿੰਘ, ਹਰਪ੍ਰੀਤ ਸਿੰਘ, ਤਲਵੀਰ ਸਿੰਘ, ਬਰਿੰਦਰ ਸਿੰਘ, ਗੁਰਪਾਲ ਸਿੰਘ, ਸੁਬੇਗ ਸਿੰਘ ਸੁੱਖਾ, ਗੁਰਦੀਪ ਸਿੰਘ, ਦਿਲਦਾਰ ਮੁਹੰਮਦ, ਯਾਦਵਿੰਦਰ ਸਿੰਘ, ਯਾਦੀ ਖੇੜਾ, ਅਮਰੀਕ ਸਿੰਘ ਰਾਮਪੁਰ, ਨਵਾਂ ਆਬਾਦ ਸੁਖਵਿੰਦਰ ਸਿੰਘ ਬਰਾਸ, ਸਰਕਲ ਪ੍ਰਧਾਨ ਖੇੜਾ ਮਨਪ੍ਰੀਤ ਸਿੰਘ ਸ਼ਾਹਪੁਰ, ਹਰਨੇਕ ਸਿੰਘ ਹੰਸਾਲੀ, ਮੀਤ ਪ੍ਰਧਾਨ ਬੀਸੀ ਵਿੰਗ ਬੇਅੰਤ ਸਿੰਘ ਪੀਰ ਜੈਨ ਆਦਿ ਮੌਜੂਦ ਸਨ।