ਮਾਰਕੀਟ ਕਮੇਟੀ ਵਿਖੇ ਅਗਾਂਹਵਧੂ ਔਰਤਾਂ ਸਨਮਾਨਿਤ
ਸਰਹਿੰਦ-ਫਤਹਿਗੜ੍ਹ ਸਾਹਿਬ ਮਾਰਕੀਟ ਕਮੇਟੀ ਵਿਖੇ ਅਗਾਂਹ ਵਧੂ ਔਰਤਾਂ ਸਨਮਾਨਿਤ
Publish Date: Mon, 09 Mar 2026 05:03 PM (IST)
Updated Date: Mon, 09 Mar 2026 05:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਕੌਮਾਂਤਰੀ ਮਹਿਲਾ ਦਿਵਸ ਮੌਕੇ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਅਗਾਂਹ ਵਧੂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਮਾਜ ਵਿਚ ਮਹਿਲਾਵਾਂ ਨੂੰ ਮੌਕਿਆਂ ਤੋਂ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਹੀ ਦੁਨੀਆਂ ਭਰ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਔਰਤਾਂ ਨੂੰ ਸਨਮਾਨਯੋਗ ਸਥਾਨ ਮਿਲ ਸਕੇ। ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਵਿੱਚ ਮਨਪ੍ਰੀਤ ਕੌਰ ਪ੍ਰਧਾਨ, ਨਰਿੰਦਰ ਜੀਤ ਕੌਰ ਖਾਲਸਾ, ਰੀਨਾ ਰਾਣੀ ਨੌਲੱਖਾ, ਜਗਮਨਦੀਪ ਕੌਰ ਪੰਜੋਲੀ, ਰਮਨਦੀਪ ਕੌਰ ਪੋਲਾ, ਸੋਨਜੀਤ ਕੌਰ, ਸਰਬਜੀਤ ਕੌਰ, ਲਵਪ੍ਰੀਤ ਕੌਰ, ਸੁਨੀਤਾ ਰਾਣੀ, ਰੁਪਿੰਦਰ ਕੌਰ ਗਰੇਵਾਲ, ਸ਼ਰਨਦੀਪ ਕੌਰ, ਹਰਪ੍ਰੀਤ ਕੌਰ, ਰਸਨਦੀਪ ਕੌਰ, ਸਿਮਰਨਜੀਤ ਕੌਰ, ਕੁਲਦੀਪ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ ਤਰਖਾਣ ਮਾਜਰਾ, ਅਕਵਿੰਦਰ ਕੌਰ ਤਰਖਾਣ ਮਾਜਰਾ, ਹਰਸ਼ਦੀਪ ਕੌਰ ਮਾਜਰਾ ਅਤੇ ਜਗਜੀਤ ਕੌਰ ਲਟੌਰ ਸ਼ਾਮਲ ਸਨ। ਪ੍ਰੋਗਰਾਮ ਵਿਚ ਔਰਤਾਂ ਨੇ ਔਰਤਾਂ ਦੇ ਖਾਤੇ ਵਿਚ ਇਕ ਹਜ਼ਾਰ ਰੁਪਏ ਭੇਜਣ ਦੇ ਫੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਸੋਢੀ, ਬਾਬਾ ਹਰੀ ਸਿੰਘ, ਵਿਸ਼ੇਸ਼ ਮਹਿਮਾਨ ਡਾਕਟਰ ਹਰਪ੍ਰੀਤ ਸਿੰਘ ਲਟੌਰ ਅਤੇ ਮੁਹੰਮਦ ਅਨਵਰ, ਦੀਦਾਰ ਸਿੰਘ ਮਾਵੀ, ਸਰਚੰਦ ਸਿੰਘ ਅਤੇ ਕਰਮਜੀਤ ਸਿੰਘ ਟਿਵਾਣਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।