ਸਰਕਾਰੀ ਪ੍ਰਾਇਮਰੀ ਸਕੂਲ ’ਚ ਇਨਾਮ ਵੰਡ ਸਮਾਰੋਹ ਕਰਵਾਇਆ
ਸਰਕਾਰੀ ਪ੍ਰਾਇਮਰੀ ਸਕੂਲ ਚ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Sun, 29 Mar 2026 06:14 PM (IST)
Updated Date: Sun, 29 Mar 2026 06:15 PM (IST)

ਫ਼ੋਟੋ ਫ਼ਾਈਲ 11 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਰਪੰਚ ਚਰਨਜੀਤ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅੱਛਰਪਾਲ ਸ਼ਰਮਾ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰਾ ਵਿਖੇ ਸਕੂਲ ਮੁੱਖੀ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਏ ਗਏ। ਬਲਾਕ ਸੰਮਤੀ ਅਮਲੋਹ ਦੀ ਵਾਈਸ ਚੇਅਰਪਰਸਨ ਸਿਮਰਨਪ੍ਰੀਤ ਕੌਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅੱਛਰਪਾਲ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਗੁਰਨਾਮ ਸਿੰਘ ਨੂਰਪੁਰਾ ਸੇਵਾ ਮੁਕਤ ਤਹਿਸੀਲਦਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਸਰਪੰਚ ਚਰਨਜੀਤ ਸਿੰਘ ਵੱਲੋਂ ਆਏ ਪਤਵੰਤਿਆਂ ਨੂੰ ਜੀ ਆਇਆ ਨੂੰ ਕਿਹਾ ਗਿਆ।ਸਕੂਲ ਵਿੱਚ ਪੜ੍ਹਾਈ ਅਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਸੇਵਾ ਮੁਕਤ ਤਹਿਸੀਲਦਾਰ ਗੁਰਨਾਮ ਸਿੰਘ ਨੂਰਪੁਰਾਂ ਵੱਲੋਂ ਸਕੂਲ ਨੂੰ 10,000 ਦੀ ਮਾਲੀ ਮਦਦ ਵੀ ਕੀਤੀ ਗਈ। ਗੁਰੂ ਕਾ ਲੰਗਰ ਵਰਤਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਟੇਟ ਅਵਾਰਡੀ ਅਧਿਆਪਕ ਅਮਰੀਕ ਸਿੰਘ ਅਮਲੋਹ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਮਾਸਟਰ ਰਾਜਿੰਦਰ ਕੁਮਾਰ ਐਕਸ ਸਰਵਿਸਮੈਨ ਵਿਰਸਾ ਸਿੰਘ ਨੂਰਪੁਰਾ , ਹੰਸਰਾਜ ਸਿੰਘ ਪੁਲਿਸ ਮੁਲਾਜ਼ਮ, ਜੀਵਨ ਸਿੰਘ ਨੂਰਪੁਰਾ, ਗੁਰਪ੍ਰੀਤ ਸਿੰਘ ਪੰਚ ਨੂਰਪੁਰਾ, ਸੀ ਐਚ ਟੀ ਵੀਨੂੰ ਸਰਮਾਂ,ਗੁਰਪ੍ਰੀਤ ਸਿੰਘ ਕੰਪਿਊਟਰ ਟੀਚਰ, ਮਾਸਟਰ ਹਰਵਿੰਦਰ ਸਿੰਘ,ਮੀਡੀਆ ਇੰਚਾਰਜ ਸੁਖਜੀਤ ਸਿੰਘ,ਹਰਸ਼ਰਨ ਕੌਰ, ਹਰਵਿੰਦਰ ਕੌਰ, ਅਮਨਦੀਪ ਕੌਰ, ਸਕੂਲ ਚੇਅਰਪਰਸਨ ਬਲਜੀਤ ਕੌਰ, ਰਣਜੀਤ ਕੌਰ, ਡਾ. ਹਰਦੇਵ ਸਿੰਘ ਨੂਰਪੁਰਾ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਹਰਦੇਵ ਸਿੰਘ, ਕੁਲਵਿੰਦਰ ਕੌਰ, ਬੱਬਲਜੀਤ ਕੌਰ, ਵਿਦਿਆਰਥੀਆਂ ਦੇ ਮਾਪੇ ਤੇ ਵਿਦਿਆਰਥੀ ਹਾਜ਼ਰ ਸਨ।