ਪ੍ਰਿੰਸੀਪਲ ਸਰਬਜੀਤ ਸਿੰਘ 34 ਸਾਲ ਦੀਆਂ ਸੇਵਾਵਾਂ ਉਪਰੰਤ ਸੇਵਾ ਮੁਕਤ
ਪ੍ਰਿੰਸੀਪਲ ਸਰਬਜੀਤ ਸਿੰਘ 34 ਸਾਲ ਦੀਆਂ ਸੇਵਾਵਾਂ ਉਪਰੰਤ ਸੇਵਾ ਮੁਕਤ
Publish Date: Tue, 31 Mar 2026 05:10 PM (IST)
Updated Date: Tue, 31 Mar 2026 05:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪ੍ਰਿੰਸੀਪਲ ਸਰਬਜੀਤ ਸਿੰਘ ਆਪਣੀਆਂ 34 ਸਾਲ ਦੀਆਂ ਬੇਦਾਗ ਸੇਵਾਵਾਂ ਉਪਰੰਤ ਸੇਵਾ ਮੁਕਤ ਹੋ ਗਏ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਉਨ੍ਹਾਂ ਨੂੰ ਸਨਮਾਨ ਕਰਨ ਦੇ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਵੱਲੋਂ ਸਕੂਲ ਦੀ ਤਰੱਕੀ ਦੇ ਲਈ ਬਹੁਤ ਜ਼ਿਆਦਾ ਕੰਮ ਕੀਤੇ ਗਏ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਨੇ ਸਾਇੰਸ ਮਾਸਟਰ ਵਜੋਂ ਸਰਕਾਰੀ ਹਾਈ ਸਕੂਲ ਸਾਨੀਪੁਰ ਵਿਖੇ ਇਕ ਅਧਿਆਪਕ ਵਜੋਂ ਸ਼ੁਰੂਆਤ ਕੀਤੀ। ਫਿਰ ਕਾਮਰਸ ਲੈਕਚਰਾਰ ਤਰੱਕੀ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹੰਦ ਮੰਡੀ ਕੰਨਿਆਂ ਵਿਖੇ ਹਾਜ਼ਰੀ ਲਗਵਾਈ। ਇਸ ਉਪਰੰਤ ਬਤੌਰ ਪ੍ਰਿੰਸੀਪਲ ਪ੍ਰਮੋਟ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਨੌਧ ਸਿੰਘ ਵਿਖੇ ਸੇਵਾਵਾਂ ਨਿਭਾਈਆਂ। ਬਦਲੀ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਹਾਜ਼ਰ ਹੋਣ ਤੋਂ ਲੈ ਕੇ ਸੇਵਾ ਮੁਕਤੀ ਤੱਕ ਸੇਵਾਵਾਂ ਨਿਭਾਈਆਂ। ਇਨ੍ਹਾਂ ਸ਼ਾਨਦਾਰ ਸੇਵਾਵਾਂ ਬਦਲੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਸਾਲ 2020 ’ਚ ਸਟੇਟ ਐਵਾਰਡ ਨਾਲ ਨਿਵਾਜਿਆ। ਮਾਰਚ 2026 ’ਚ 34 ਸਾਲ ਦੀਆਂ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਪ੍ਰਿੰਸੀਪਲ ਸਰਬਜੀਤ ਸਿੰਘ ਸੇਵਾ ਮੁਕਤ ਹੋ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਮਨੀ ਚੋਪੜਾ, ਸਵਰਨ ਸਿੰਘ ਭੁੱਲਰ, ਬਿਕਰਮਜੀਤ ਸਹੋਤਾ, ਐਕਸ਼ਨ ਗੁਰਜੀਤ ਸਿੰਘ, ਇੰਜੀਨੀਅਰ ਰਮਨਦੀਪ ਸਿੰਘ, ਉਪ ਪ੍ਰਿੰਸੀਪਲ ਸੰਦੀਪ ਸੂਦ, ਲੈਕਚਰਾਰ ਹਰ ਜਤਿੰਦਰ ਸਿੰਘ, ਲੈਕਚਰਾਰ ਅਮਨਦੀਪ ਕੌਰ, ਲੈਕਚਰਾਰ ਗੁਰ ਸਤਵੀਰ ਕੌਰ, ਹਰਵੀਰ ਸਿੰਘ, ਰੋਸ਼ਾ ਸਿੰਘ, ਡਾ. ਜੇਪੀ ਸਿੰਘ, ਤਰੁਣ ਮਿੱਤਲ, ਵਰਿੰਦਰ ਸਿੰਘ, ਕੈਪਟਨ ਲਖਵੀਰ ਸਿੰਘ, ਰਜਨਦੀਪ ਕੌਰ ਆਦਿ ਵੀ ਮੌਜੂਦ ਸਨ।