ਪ੍ਰੀ ਰਿਕਰੂਟਮੈਂਟ ਟਰੇਨਿੰਗ ਕੋਰਸ 6 ਅਪ੍ਰੈਲ ਤੋਂ
ਪ੍ਰੀ ਰਿਕਰੂਟਮੈਂਟ ਟਰੇਨਿੰਗ ਕੋਰਸ 6 ਅਪ੍ਰੈਲ ਤੋਂ
Publish Date: Fri, 03 Apr 2026 05:11 PM (IST)
Updated Date: Fri, 03 Apr 2026 05:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ ਰਿਟਾ. ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਵਿਖੇ ਸੈਨਿਕ ਵੋਕੇਸ਼ਨਲ ਸੈਂਟਰ ’ਚ ਆਰਮੀ ਅਗਨੀਵੀਰ ਹਥਿਆਰਬੰਦ ਸੈਨਾਵਾਂ ਬੀਐਸਐਫ ਸੀਆਈਐੱਸਐੱਫ ਸੀਆਰਪੀਐੱਫ ਆਈਟੀਬੀਪੀਐੱਫ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵਿਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਟਰੇਨਿੰਗ ਕੋਰਸ 6 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਇਸ 45 ਦਿਨਾਂ ਦੇ ਕੋਰਸ ਵਿਚ ਸਾਬਕਾ ਸੈਨਿਕਾਂ ਉਨ੍ਹਾਂ ਦੀਆਂ ਵਿਧਵਾਵਾਂ ਆਸ਼ਰਿਤਾਂ ਤੇ ਗਰੀਬੀ ਰੇਖਾ ਤੋਂ ਹੇਠਾਂ ਦੇ ਕਮਜੋਰ ਵਰਗ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਲਿਖਤੀ ਤੇ ਫਿਜੀਕਲ ਟੈਸਟ ਦੀ ਤਿਆਰੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਇੰਗਲਿਸ ਤੇ ਪੰਜਾਬੀ ਟਾਈਪਿੰਗ ਪਾਵਰ ਪੁਆਇੰਟ ਐੱਮਐੱਸ ਐਕਸਲ ਐੱਮਐੱਸ ਵਰਲਡ ਵਰਗੇ ਕੰਪਿਊਟਰ ਕੋਰਸ ਵੀ ਘੱਟ ਫੀਸਾਂ ਵਿਚ ਚਲਾਏ ਜਾਣਗੇ। ਟ੍ਰੇਨਿੰਗ ਸਬੰਧੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਨੇੜੇ ਬੱਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਨਿੱਜੀ ਤੌਰ ’ਤੇ ਹਾਜ਼ਰ ਹੋਇਆ ਜਾ ਸਕਦਾ ਹੈ ਜਾਂ ਫੋਨ ਨੰਬਰ 90414-60315 84373-60019 ਤੇ 01763-232287 ’ਤੇ ਸੰਪਰਕ ਕੀਤਾ ਜਾ ਸਕਦਾ ਹੈ।