- ਸੀਨੀਅਰ ਸਿਟੀਜ਼ਨਾਂ ਨੂੰ ਸਾਇਬਰ ਠੱਗੀ ਤੋਂ ਬਚਾਅ ਲਈ ਕੀਤਾ ਜਾਗਰੂਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਫਤਿਹਗੜ੍ਹ ਸਾਹਿਬ ਦੇ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਸੀਨੀਅਰ ਸਿਟੀਜ਼ਨਾਂ ਦੀ ਮਹੀਨਾਵਾਰ ਬੈਠਕ ਵਿੱਚ ਸਾਇਬਰ ਠੱਗਾਂ ਤੋਂ ਬਚਾਅ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਉਨ੍ਹਾਂ ਨਾਗਰਿਕਾਂ ਨੂੰ ਹਿਦਾਇਤ ਦਿੱਤੀ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਨਿੱਜੀ ਜਾਣਕਾਰੀ ਜਾਂ ਓਟੀਪੀ ਕਦੇ ਸਾਂਝਾ ਨਾ ਕੀਤਾ ਜਾਵੇ। ਉਨ੍ਹਾਂ ਸਾਇਬਰ ਠੱਗਾਂ ਵੱਲੋਂ ਅਪਣਾਏ ਵੱਖ-ਵੱਖ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਠੱਗੀ ਦੀ ਸਥਿਤੀ ਵਿੱਚ ਤੁਰੰਤ 1930 ਨੰਬਰ ਤੇ ਸ਼ਿਕਾਇਤ ਦਰਜ ਕਰਵਾਉਣ, 112 ਨੰਬਰ ਤੇ ਸੂਚਨਾ ਦੇਣ ਅਤੇ ਸਬੰਧਿਤ ਬੈਂਕ ਨੂੰ ਈਮੇਲ ਰਾਹੀਂ ਜਾਣੂ ਕਰਵਾਉਣ ਦੀ ਸਲਾਹ ਦਿੱਤੀ। ਐਸੋਸੀਏਸ਼ਨ ਦੇ ਪ੍ਰਧਾਨ ਰਾਮਨਾਥ ਸ਼ਰਮਾ ਨੇ ਐੱਸਐੱਸਪੀ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਉਨ੍ਹਾਂ ਨੇ ਬਹੁਤ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਸਨ ਜੋ ਪਹਿਲਾਂ ਕਦੇ ਨਹੀਂ ਵੇਖੇ ਗਏ। ਉਦਯੋਗਪਤੀ ਦਵਿੰਦਰ ਵਰਮਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਆਲ ਇੰਡੀਆ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਬਣਨ ਤੇ ਨਕੇਸ਼ ਜਿੰਦਲ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਅਸ਼ੋਕ ਸੂਦ ਨੇ ਕੀਤਾ। ਸਤਪਾਲ ਪੁਰੀ, ਤਰਸੇਮ ਖੁੱਲਰ, ਅਨਿਲ ਅੱਤਰੀ, ਅਮਰੀਕ ਸਿੰਘ, ਜਗਦੀਸ਼ ਵਰਮਾ ਅਤੇ ਤਰਵਿੰਦਰ ਚੱਢਾ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਸਰੋਤਿਆਂ ਨੂੰ ਮਨਮੋਹ ਲਿਆ। ਬੈਠਕ ਵਿੱਚ ਪਿਛਲੇ ਦਿਨੀਂ ਵਿਛੜੀਆਂ ਰੂਹਾਂ ਰਘਵੀਰ ਸੂਰੀ, ਰਵਿੰਦਰ ਪੁਰੀ ਦੇ ਪੁੱਤਰ ਯੋਗੇਸ਼ ਪੁਰੀ ਅਤੇ ਰਾਜੇਸ਼ ਸ਼ਰਮਾ ਦੀ ਮਾਤਾ ਨਿਰਮਲਾ ਦੇਵੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਫਰਵਰੀ ਤੇ ਮਾਰਚ ਵਿੱਚ ਜੰਮੇ ਮੈਂਬਰ ਰਾਧੇ ਸ਼ਾਮ ਸੂਦ, ਹਰਜਿੰਦਰ ਚੱਢਾ, ਤਰਵਿੰਦਰ ਚੱਢਾ, ਦਿਨੇਸ਼ ਗੁਪਤਾ ਦੇ ਜਨਮਦਿਨ ਅਤੇ ਨਕੇਸ਼ ਜਿੰਦਲ ਦੀ ਵਿਆਹ ਦੀ ਸਾਲਗਿਰ੍ਹ ਨੂੰ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਰਾਮਨਾਥ ਸ਼ਰਮਾ, ਸਨੇਹ ਸ਼ਰਮਾ, ਪ੍ਰੋ. ਅਸ਼ੋਕ ਸੂਦ, ਉਸ਼ਾ ਸੂਦ, ਸਤਪਾਲ ਪੁਰੀ, ਰੁਪਿੰਦਰ ਪੁਰੀ, ਚੰਦਰ ਪੁਰੀ, ਨਕੇਸ਼ ਜਿੰਦਲ, ਲਤਾ ਜਿੰਦਲ, ਅਨਿਲ ਅੱਤਰੀ, ਮਨੀਸ਼ਾ ਅੱਤਰੀ, ਹਰਜਿੰਦਰ ਚੱਢਾ, ਦਰਸ਼ਨ ਕੋਰ ਚੱਢਾ, ਤਰਵਿੰਦਰ ਚੱਢਾ, ਗੁਰਜੀਤ ਕੌਰ, ਤਰਸੇਮ ਖੁੱਲਰ, ਸਵਿਤਾ ਖੁੱਲਰ, ਡਾਕਟਰ ਗਿਰੀਸ਼ ਬਿੱਥਰ, ਵਿਕਲਾ ਬਿੱਥਰ, ਸਾਧੂ ਰਾਮ ਭੱਟਮਾਜਰਾ, ਦਵਿੰਦਰ ਵਰਮਾ, ਕੇਕੇ ਵਰਮਾ, ਕੇਕੇ ਅਵਲਾਸ਼, ਜਗਦੀਸ਼ ਵਰਮਾ, ਸੰਜੀਵ ਵਰਮਾ, ਕਰਨੈਲ ਸਿੰਘ, ਪਿਸ਼ੌਰਾ ਸਿੰਘ, ਅਮਰੀਕ ਸਿੰਘ, ਮਹਿੰਦਰ ਕੌਰ, ਪ੍ਰੋ. ਸਾਧੂ ਸਿੰਘ, ਪ੍ਰੋ. ਗੁਰਦਸ਼ਨ ਸਿੰਘ, ਸਤਿੰਦਰ ਕੌਰ, ਅਜੈ ਮੜਕਣ, ਰਮਾ ਮੜਕਣ, ਕੁਲਦੀਪ ਸ਼ਰਮਾ, ਰਾਜੇਸ਼ ਸ਼ਰਮਾ, ਕੁਲਭੂਸ਼ਨ ਬਾਲੀ, ਅਮਰਜੀਤ ਸਿੰਘ, ਮੇਜਰ ਸਿੰਘ, ਅਮਰਜੀਤ ਲਾਲ, ਡਾ. ਸੁਦੇਸ਼ ਚੋਪੜਾ, ਰਾਧੇ ਸ਼ਿਆਮ ਸੂਦ, ਰਾਮ ਨੀਲ ਸ਼ਰਮਾ, ਰਾਮ ਰਤਨ ਲੂੰਬਾ, ਰਾਕੇਸ਼ ਭਾਰਦਵਾਜ, ਪ੍ਰਦੀਪ ਮਲਹੋਤਰਾ, ਸੁਰਿੰਦਰ ਸ਼ਰਮਾ, ਪ੍ਰੋ. ਗੁਰਪਰਕਾਸ਼ ਸਿੰਘ ਸੰਧੂ, ਡਾ. ਕੇਕੇ ਖੰਨਾ, ਅਸ਼ੋਕ ਸਡਾਨਾ, ਮਧੂ ਸਡਾਨਾ, ਡਾ. ਮਨਮੋਹਣ ਕੌਸ਼ਲ ਤੇ ਸ਼ੱਮੀ ਕਪੂਰ ਆਦਿ ਮੌਜੂਦ ਸਨ।