ਭਗਤ ਨਾਭਾ ਦਾਸ ਜੀ ਦੀ ਜੈਅੰਤੀ ਮੌਕੇ ਪ੍ਰਾਰਥਨਾ ਸਭਾ ਕਰਵਾਈ
ਭਗਤ ਨਾਭਾ ਦਾਸ ਜੀ ਦੀ ਜਯੰਤੀ ਮੌਕੇ ਪ੍ਰਾਰਥਨਾ ਸਭਾ ਦਾ ਆਯੋਜਨ
Publish Date: Tue, 07 Apr 2026 06:00 PM (IST)
Updated Date: Tue, 07 Apr 2026 06:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਾਣਾ ਮੁਨਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਸਰਹਿੰਦ ਵਿਖੇ ਸਵੇਰ ਦੀ ਸਭਾ ਵਿਚ ਗੁਰਪ੍ਰੀਤ ਨੇ ਭਗਤ ਨਾਭਾ ਦਾਸ ਜੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਗਤ ਨਾਭਾ ਦਾਸ ਜੀ ਨੇ ਭਗਤਮਲ ਗ੍ਰੰਥ ਰਚਿਆ ਜਿਸ ਵਿਚ ਭਗਤਾਂ ਦਾ ਚਰਿੱਤਰ ਵਰਣਨ ਹੈ। ਇਸ ਗ੍ਰੰਥ ਨੂੰ ਭਗਤੀ ਸਾਹਿਤ ਦੇ ਇਤਿਹਾਸ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਅਸ਼ਟਯਮ ਤੇ ਰਾਮ ਭਗਤੀ ਨਾਲ ਸਬੰਧਤ ਛੋਟੀਆਂ ਛੰਦਾਂ ਵੀ ਲਿਖੀਆਂ। ਉਹ ਰਾਮਾਨੰਦੀ ਸੰਪਰਦਾ ਨਾਲ ਸਬੰਧਤ ਸਨ ਅਤੇ ਭਗਵਾਨ ਰਾਮ ਦੇ ਮਹਾਨ ਭਗਤ ਸਨ। ਉਨ੍ਹਾਂ ਨੂੰ ਲਗਭਗ 1643 ਈਸਵੀ ਵਿੱਚ ਮੁਕਤੀ ਪ੍ਰਾਪਤ ਹੋਈ। ਸਕੂਲ ਦੇ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਨੇ ਬੱਚਿਆਂ ਨੂੰ ਕਿਹਾ ਕਿ ਭਗਤ ਨਾਭਾ ਦਾਸ ਜੀ ਦੇ ਜੀਵਨ ਤੋਂ ਵਿਦਿਆਰਥੀਆਂ ਲਈ ਇੱਕ ਵੱਡਾ ਸਬਕ ਇਹ ਹੈ ਕਿ ਸੱਚੀ ਸ਼ਰਧਾ ਅਤੇ ਨਿਮਰਤਾ ਮਹਾਨਤਾ ਵੱਲ ਲੈ ਜਾ ਸਕਦੀ ਹੈ। ਉਨ੍ਹਾਂ ਆਪਣੀਆਂ ਲਿਖਤਾਂ ਵਿੱਚ ਸੰਤਾਂ ਅਤੇ ਭਗਤਾਂ ਦੀ ਵਡਿਆਈ ਕੀਤੀ। ਉਨ੍ਹਾਂ ਦਾ ਜੀਵਨ ਸਿਖਾਉਂਦਾ ਹੈ ਕਿ ਗਿਆਨ ਅਤੇ ਸ਼ਰਧਾ ਵਿੱਚ ਵੱਡੀ ਤਾਕਤ ਹੈ ਅਤੇ ਆਪਣੀਆਂ ਪ੍ਰਾਪਤੀਆਂ ਤੇ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ। ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ ਅਤੇ ਨਿਮਰਤਾ ਨਾਲ ਗਿਆਨ ਹਾਸਲ ਕਰਨਾ ਚਾਹੀਦਾ ਹੈ। ਫ਼ੋਟੋ ਕੈਪਸ਼ਨ : ਰਾਣਾ ਮੁਨਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਭਗਤ ਨਾਭਾ ਦਾਸ ਜੀ ਨੂੰ ਨਤਮਸਤਕ ਹੁੰਦੇ ਹੋਏ ਪ੍ਰਿੰਸੀਪਲ ਤੇ ਸਟਾਫ਼।