ਬਸੀ ਪਠਾਣਾਂ ’ਚ ਅੱਜ ਬਿਜਲੀ ਬੰਦ ਰਹੇਗੀ
ਬਸੀ ਪਠਾਣਾਂ ਵਿੱਚ ਅੱਜ ਬਿਜਲੀ ਬੰਦ ਰਹੇਗੀ
Publish Date: Wed, 18 Feb 2026 04:43 PM (IST)
Updated Date: Wed, 18 Feb 2026 04:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼ਹਿਰੀ ਬੱਸੀ ਪਠਾਣਾਂ ਦੇ ਉਪ ਮੰਡਲ ਅਫ਼ਸਰ ਇੰਜੀਨੀਅਰ ਗੁਰਤੇਜ ਸਿੰਘ ਨੇ ਦੱਸਿਆ ਕਿ 19 ਫਰਵਰੀ ਨੂੰ 220 ਕੇਵੀ ਸਬ ਸਟੇਸ਼ਨ ਬਸੀ ਪਠਾਣਾਂ ਤੋਂ ਚੱਲਦੇ 11 ਕੇਵੀ ਸਹਿਰੀ ਬਸੀ ਫੀਡਰ (ਕੈਟਾਗਰੀ-1) ਦੀਆਂ ਲਾਈਨਾਂ ਦੇ ਰੱਖ-ਰਖਾਅ, 11 ਕੇਵੀ ਜੀਓ ਸਵਿੱਚਾਂ ਦੀ ਮੇਂਟੇਨੈਂਸ ਅਤੇ ਲਾਈਨਾਂ ਨਾਲ ਲੱਗਦੇ ਰੁੱਖਾਂ ਦੀਆਂ ਟਾਹਣੀਆਂ ਦੀ ਕਟਾਈ ਕੀਤੀ ਜਾਣੀ ਹੈ। ਇਸ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਡੀਐਸਪੀ ਦਫਤਰ, ਜੇਲ ਰੋਡ, ਗੋਪਾਲਾ ਰਾਈਸ ਮਿੱਲ, ਕਿੱਲਾ ਮੁਹੱਲਾ, ਮੇਨ ਬਾਜ਼ਾਰ, ਨਾਮਦੇਵ ਰੋਡ, ਗਿਲਜੀਆ ਮੁਹੱਲਾ, ਵੱਡੀ ਵਾਲਮੀਕਿ ਬਸਤੀ, ਪੁਰਾ ਮੁਹੱਲਾ, ਵੱਡਾ ਵਿਹੜਾ, ਪਟਵਾਰ ਖਾਨਾ, ਖਾਲਸਾ ਚੌਕ ਤੇ ਨਿੰਮ ਵਾਲਾ ਚੌਕ ਵਰਗੇ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ 11 ਕੇਵੀ ਆਈਟੀਆਈ ਫੀਡਰ (ਕੈਟਾਗਰੀ-1) ਵੀ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਇਸ ਦੇ ਨਤੀਜੇ ਵਜੋਂ ਬਾਈਪਾਸ ਇੰਡਸਟਰੀਅਲ ਏਰੀਆ, ਰੇਲਵੇ ਕਲੋਨੀ, ਬੱਸ ਸਟੈਂਡ ਏਰੀਆ ਅਤੇ ਖਰੜ ਰੋਡ ਵਰਗੇ ਇਲਾਕੇ ਪ੍ਰਭਾਵਿਤ ਹੋਣਗੇ।