ਸੈਟੇਲਾਈਟ ਰਾਹੀਂ ਕਿਸਾਨਾਂ ’ਤੇ ਕਾਰਵਾਈ ਕਰਨ ਵਾਲੀ ਪੁਲਿਸ ਚੋਰਾਂ ਅੱਗੇ ਫ਼ੇਲ੍ਹ : ਭੁੱਟਾ
ਸੈਟੇਲਾਈਟ ਰਾਹੀਂ ਕਿਸਾਨਾਂ ’ਤੇ ਕਾਰਵਾਈ ਕਰਨ ਵਾਲੀ ਪੁਲਿਸ ਚੋਰਾਂ ਅੱਗੇ ਫ਼ੇਲ੍ਹ : ਭੁੱਟਾ
Publish Date: Tue, 17 Mar 2026 05:43 PM (IST)
Updated Date: Tue, 17 Mar 2026 05:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਤਿੰਬਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਵਿਚ ਅਮਨ ਸਾਂਤੀ ਕਾਇਮ ਰੱਖਣ ਵਿਚ ਨਾਕਾਮ ਸਾਬਤ ਹੋਈ ਹੈ ਜਿਸ ਕਾਰਨ ਹਲਕੇ ਦੇ ਪਿੰਡਾਂ ਵਿਚ ਚੋਰ ਬੇਖੌਫ ਹੋ ਕੇ ਲੋਕਾਂ ਦੀਆਂ ਮੱਝਾਂ ਚੋਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ’ਚੋਂ ਚੋਰਾਂ ਨੇ 33 ਮੱਝਾਂ ਚੋਰੀ ਕੀਤੀਆਂ ਹਨ ਪਰ ਪੁਲਿਸ ਅਜੇ ਤਕ ਚੋਰਾਂ ਨੂੰ ਨਹੀਂ ਫੜ ਸਕੀ। ਉਨ੍ਹਾਂ ਕਿਹਾ ਕਿ ਜੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਸੈਟੇਲਾਈਟ ਦਾ ਹਵਾਲਾ ਦੇ ਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਜਾਂਦੇ ਹਨ ਪਰ ਚੋਰਾਂ ਨੂੰ ਫੜਨ ਵਾਸਤੇ ਕੋਈ ਸਿਸਟਮ ਕੰਮ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਮੱਝਾਂ ਚੋਰੀ ਕਰਨ ਦੇ ਨਾਲ ਨਾਲ ਚੋਰਾਂ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਰੋਜ਼ਾਨਾਂ ਖੋਲ੍ਹੀਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਫੜਨ ਵਾਸਤੇ ਵੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਨੇ ਇਨ੍ਹਾਂ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਪਿੰਡਾਂ ਦੇ ਲੋਕ ਐੱਸਐੱਸਪੀ ਦਫਤਰ ਦਾ ਘਿਰਾਓ ਕਰਨ ਨੂੰ ਮਜਬੂਰ ਹੋਣਗੇ। ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਬਲਜਿੰਦਰ ਸਿੰਘ ਤਿੰਬਰਪੁਰ ਚਾਰ ਮੱਝਾਂ, ਗੁਰਵਿੰਦਰ ਸਿੰਘ ਬਰਾਸ ਦੋ ਮੱਝਾਂ, ਲਖਵੀਰ ਸਿੰਘ ਝਾਮਪੁਰ ਤਿੰਨ ਮੱਝਾਂ, ਜਸਪਾਲ ਸਿੰਘ ਝਾਮਪੁਰ ਦੋ ਮੱਝਾਂ, ਗੁਰਦੀਪ ਸਿੰਘ ਬਲਾੜਾ ਤਿੰਨ ਮੱਝਾਂ, ਜਗਦੀਸ਼ ਸਿੰਘ ਭਮਾਰਸੀ ਜੇਰ ਤਿੰਨ ਮੱਝਾਂ, ਬਲਵਿੰਦਰ ਸਿੰਘ ਭਮਾਰਸੀ ਜੇਰ ਤਿੰਨ ਮੱਝਾਂ, ਜਸਵੀਰ ਸਿੰਘ ਬਡਾਲੀ ਮਾਈ ਕੀ ਇਕ ਮੱਝ, ਰਣਧੀਰ ਸਿੰਘ ਬਡਾਲੀ ਮਾਈ ਕੀ ਇਕ ਮੱਝ, ਹਰਜਿੰਦਰ ਸਿੰਘ ਬਡਾਲੀ ਮਾਈ ਕੀ ਇਕ ਮੱਝ, ਜਗਦੀਪ ਸਿੰਘ ਚੰਬਾਲਾ ਦੋ ਮੱਝਾਂ, ਗੁਰਜੀਤ ਸਿੰਘ ਨਲੀਨੀ ਇਕ ਮੱਝ, ਦਲਬਾਰਾ ਸਿੰਘ ਨਲੀਨਾ ਕਲਾਂ ਦੋ ਮੱਝਾਂ, ਹਰਿੰਦਰ ਸਿੰਘ ਥੇਹਪੁਰ (ਛਲੇੜੀ ਕਲਾਂ) ਪੰਜ ਮੱਝਾਂ ਚੋਰਾਂ ਨੇ ਚੋਰੀ ਕੀਤੀਆਂ ਹਨ। ਇਸ ਮੌਕੇ ਦਿਲਬਰ ਸਿੰਘ, ਸੁਖਵਿੰਦਰ ਸਿੰਘ ਬਰਾਸ ਸਰਕਲ ਪ੍ਰਧਾਨ ਖੇੜਾ, ਲਖਵਿੰਦਰ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਭਿੰਦਰ ਸਿੰਘ ਪੰਮੀ ਬਡਾਲੀ ਆਲਾ ਸਿੰਘ, ਦਲਵਿੰਦਰ ਸਿੰਘ ਬਰਾਸ, ਹਰਜਿੰਦਰ ਸਿੰਘ, ਨਛੱਤਰ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ, ਅਜੈਬ ਸਿੰਘ ਤਿੰਬਰਪੁਰ, ਗੁਰਦੀਪ ਸਿੰਘ ਸਾਬਕਾ ਸਰਪੰਚ ਜਲਵੇੜਾ ਆਦਿ ਮੌਜੂਦ ਸਨ।