ਪੁਲਿਸ ਨੂੰ ਦੋ ਵਿਅਕਤੀ ਨਸ਼ੇ ਦੀ ਹਾਲਤ ’ਚ ਮਿਲੇ
ਪੁਲਿਸ ਨੂੰ ਦੋ ਵਿਅਕਤੀ ਨਸ਼ੇ ਦੀ ਹਾਲਤ ’ਚ ਮਿਲੇ
Publish Date: Thu, 15 Jan 2026 04:55 PM (IST)
Updated Date: Thu, 15 Jan 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਸਰਹਿੰਦ ਤੇ ਖਮਾਣੋਂ ਪੁਲਿਸ ਨੇ ਕਰਨਵੀਰ ਸਿੰਘ ਵਾਸੀ ਪਿੰਡ ਪਨੈਚਾਂ ਦਾ ਸ਼ੱਕ ਦੇ ਆਧਾਰ ’ਤੇ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ ਹੈ। ਇਨ੍ਹਾਂ ਮਾਮਲਿਆਂ ਵਿਚ ਪੁਲਿਸ ਵਲੋਂ ਵੱਖ-ਵੱਖ ਮੁਕੱਦਮੇ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।