ਪੁਲਿਸ ਨੂੰ ਤਿੰਨ ਵਿਅਕਤੀ ਨਸ਼ੇ ’ਚ ਮਿਲੇ
ਪੁਲਿਸ ਨੂੰ ਤਿੰਨ ਵਿਅਕਤੀ ਨਸ਼ੇ ’ਚ ਮਿਲੇ
Publish Date: Tue, 31 Mar 2026 05:03 PM (IST)
Updated Date: Tue, 31 Mar 2026 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਖੇੜੀ ਨੌਧ ਸਿੰਘ, ਖਮਾਣੋਂ ਤੇ ਮੂਲੇਪੁਰ ਪੁਲਿਸ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਿਸ ਦੌਰਾਨ ਪੁਲਿਸ ਟੀਮਾਂ ਨੇ ਸ਼ੱਕ ਦੇ ਆਧਾਰ ’ਤੇ ਤਿੰਨ ਵਿਅਕਤੀ ਲਖਵਿੰਦਰ, ਸਿਮਰਨਜੀਤ ਅਤੇ ਜੋਗਰਾਜ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਹਨ।