ਪੁਲਿਸ ਨੇ ਦੋ ਜਣੇ ਨਸ਼ੇ ਦੀ ਹਾਲਤ ’ਚ ਫੜੇ
ਪੁਲਿਸ ਨੇ ਦੋ ਜਣੇ ਨਸ਼ੇ ਦੀ ਹਾਲਤ ’ਚ ਫ਼ੜੇ
Publish Date: Fri, 27 Mar 2026 04:36 PM (IST)
Updated Date: Fri, 27 Mar 2026 04:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਦੋ ਜਣਿਆਂ ਨੂੰ ਨਸ਼ੇ ਦੀ ਹਾਲਤ ਵਿਚ ਫੜੇ ਜਾਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਫਤਹਿਗੜ੍ਹ ਸਾਹਿਬ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਬਲਰਾਜ ਮਹਿਰਾ ਅਤੇ ਬਸੀ ਪਠਾਣਾਂ ਪੁਲਿਸ ਨੇ ਮਨਦੀਪ ਸਿੰਘ ਦਾ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਦੋ ਵੱਖ-ਵੱਖ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ।