ਨਸ਼ਾ ਕਰਨ ਵਾਲੇ ਚਾਰ ਮੁਲਜ਼ਮ ਕਾਬੂ
ਪੁਲਿਸ ਵੱਲੋਂ ਨਸ਼ਾ ਕੀਤੇ 4 ਜਣੇ ਕਾਬੂ
Publish Date: Mon, 09 Mar 2026 04:56 PM (IST)
Updated Date: Mon, 09 Mar 2026 05:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਨਸ਼ਾ ਕਰਨ ਵਾਲੇ ਚਾਰ ਜਣਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਸਰਹਿੰਦ ਪੁਲਿਸ ਨੇ ਕ੍ਰਿਸ਼ਨ, ਮੰਡੀ ਗੋਬਿੰਦਗੜ੍ਹ ਪੁਲਿਸ ਨੇ ਮਨਜੋਤ ਸਿੰਘ, ਖੇੜੀ ਨੌਧ ਸਿੰਘ ਪੁਲਿਸ ਨੇ ਸਵਰਨ ਸਿੰਘ ਅਤੇ ਬਸੀ ਪਠਾਣਾਂ ਪੁਲਿਸ ਨੇ ਲਲਿਤ ਕੁਮਾਰ ਦਾ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।