ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ : ਡਾ. ਹਰਬੰਸ ਲਾਲ
ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ : ਡਾ. ਹਰਬੰਸ ਲਾਲ
Publish Date: Fri, 24 Apr 2026 04:58 PM (IST)
Updated Date: Fri, 24 Apr 2026 05:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ: ਸੀਨੀਅਰ ਭਾਜਪਾ ਆਗੂ ਅਤੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਪਿੰਡ ਭੱਟਮਾਜਰਾ, ਰਾਜਪੁਰਾ ਸ਼ਹਿਰ ਅਤੇ ਘਨੌਰ ਬਲਾਕ ਵਿਖੇ ਤ੍ਰਿਵੈਣੀ, ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਵਿਸ਼ਵ ਧਰਤੀ ਸੰਭਾਲ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਧਰਤੀ ਸਾਨੂੰ ਨਿਸਵਾਰਥ ਭਾਵ ਨਾਲ ਸਭ ਕੁਝ ਦਿੰਦੀ ਹੈ, ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਨੂੰ ਸ਼ਿੰਗਾਰੀਏ। ਇਸ ਮੌਕੇ ਭਟਮਾਜਰਾ ਵਿਖੇ ਕਥਾਵਾਚਕ ਬਾਬਾ ਪਰਮਜੀਤ ਸਿੰਘ, ਰਾਜਪੁਰਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਆਹਲੂਵਾਲੀਆ ਅਤੇ ਘਨੌਰ ਵਿਖੇ ਬਲਾਕ ਪ੍ਰਧਾਨ ਮਨੋਜ ਮਿੰਟੂ ਵਰਮਾ ਦੀ ਅਗਵਾਈ ਵਿੱਚ ਪੌਦੇ ਲਗਾਏ ਗਏ। ਸਮਾਗਮ ਵਿੱਚ ਬਾਬਾ ਦਲੇਰ ਸਿੰਘ ਖ਼ਾਲਸਾ, ਅਸ਼ੋਕ ਚੱਕਰਵਰਤੀ, ਧਰਮਪਾਲ ਵਰਮਾ, ਸੌਰਭ ਵਰਮਾ, ਗੌਰਵ ਵਰਮਾ, ਸੁਖਵਿੰਦਰ ਸਿੰਘ ਸੈਣੀ, ਸ਼ਿਵਰਾਜ ਸਿੰਘ ਚਹਿਲ, ਹਰਮਿੰਦਰ ਸਿੰਘ, ਵਿਜੈ ਪ੍ਰਤਾਪ ਰਾਣਾ, ਰਾਜ ਕੁਮਾਰ, ਵਿਨੋਦ ਕੁਮਾਰ, ਹਰਸਿਮਰਤ ਕੌਰ, ਲਖਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਭਾਗਨਪੁਰ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਆਗੂਆਂ ਨੇ ਲੋਕਾਂ ਨੂੰ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਦਾ ਵੀ ਸੱਦਾ ਦਿੱਤਾ।