ਕਾਸੋ ਆਪ੍ਰੇਸ਼ਨ ਦੌਰਾਨ 18 ਗ੍ਰਿਫ਼ਤਾਰ
ਕਾਸੋ ਅਪ੍ਰੈੱਸਨ ਦੌਰਾਨ 18 ਗ੍ਰਿਫ਼ਤਾਰ
Publish Date: Thu, 16 Apr 2026 06:38 PM (IST)
Updated Date: Fri, 17 Apr 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੁਲਿਸ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਵੱਲੋਂ ਐੱਸਐੱਸਪੀ ਸ਼ੁਭਮ ਅਗਰਵਾਲ ਦੇ ਨਿਰਦੇਸ਼ਾਂ ਤੇ ਨਸ਼ੇ ਦੇ ਖਾਤਮੇਂ ਨੂੰ ਲੈ ਕੇ ਕਾਸੋ ਅਪ੍ਰੈੱਸਨ ਚਲਾਇਆ ਗਿਆ। ਜਿਸ ਦੌਰਾਨ ਸ਼ੱਕ ਦੇ ਅਧਾਰ ’ਤੇ ਕਾਬੂ ਕੀਤੇ 18 ਵਿਅਕਤੀਆਂ ਦਾ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ। ਗ੍ਰਿਫ਼ਤਾਰ ਵਿਅਕਤੀਆਂ ਵਿਚ ਸਰਹਿੰਦ ਪੁਲਿਸ ਵੱਲੋਂ ਕਾਬੂ ਪ੍ਰਿੰਸਪਾਲ ਸਿੰਘ, ਅਮਲੋਹ ਪੁਲਿਸ ਵੱਲੋਂ ਅਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਸ਼ਹਿਨਸ਼ਾਹ ਅਲੀ, ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਵਿਨੀਤ ਕੁਮਾਰ, ਫਰਿਆਦ ਅਲੀ ਤੇ ਜੈ ਗੋਪਾਲ, ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਤਰਨਦੀਪ ਸਿੰਘ, ਤਲਵਿੰਦਰ ਸਿੰਘ ਤੇ ਕੁਲਦੀਪ ਸਿੰਘ, ਮੂਲੇਪੁਰ ਪੁਲਿਸ ਵੱਲੋਂ ਜਗਜੀਤ ਸਿੰਘ ਤੇ ਅਕਸ਼ੇ ਕੁਮਾਰ, ਖਮਾਣੋਂ ਪੁਲਿਸ ਵੱਲੋਂ ਰਵੀ ਸਿੰਘ ਤੇ ਸੁਨੀਲ ਉਰਫ਼ ਭੋਲੂ, ਖੇੜੀ ਨੌਧ ਸਿੰਘ ਪੁਲਿਸ ਵੱਲੋਂ ਹਰਵਿੰਦਰ ਸਿੰਘ, ਬਸੀ ਪਠਾਣਾਂ ਪੁਲਿਸ ਵੱਲੋਂ ਵਰਿੰਦਰ ਸਿੰਘ, ਸਿਮਰਨਜੀਤ ਸਿੰਘ ਅਤੇ ਫਿਰੋਜ਼ ਖਾਨ ਸ਼ਾਮਲ ਹਨ।