ਪਾਈਨ ਗਰੋਵ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ
ਪਾਈਨ ਗਰੋਵ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Fri, 17 Apr 2026 06:40 PM (IST)
Updated Date: Sat, 18 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਪਾਈਨ ਗਰੋਵ ਪਬਲਿਕ ਸਕੂਲ ਬਸੀ ਪਠਾਣਾਂ ਦੇ 10ਵੀਂ ਕਲਾਸ ਦੇ ਨਤੀਜੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਹੇ ਹਨ। ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਾਲ ਅਨਾਯਤ ਨੇ 98.5 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਭਸੀਰਤ ਨੇ 95.6 ਫ਼ੀਸਦੀ ਨਾਲ ਦੂਜਾ ਅਤੇ ਅਕਸ਼ਿਤ ਨੇ 94.6 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਇਸ਼ਿਤਾ ਨੇ 92.7% ਨਾਲ ਚੌਥਾ ਅਤੇ ਹਰਜੀ ਨੇ 90% ਨਾਲ ਪੰਜਵਾਂ ਸਥਾਨ ਅਤੇ ਅਰਣਵੀਰ ਨੇ 88.5 ਫ਼ੀਸਦੀ ਨਾਲ ਛੇਵਾਂ ਸਥਾਨ ਹਾਸਲ ਕੀਤਾ।ਜਗਰੂਪ, ਬਵਨਪ੍ਰੀਤ, ਹਰਮਨਜੋਤ, ਕਰਨ, ਸਹਿਜਦੀਪ, ਤਨਵੀਰ, ਪ੍ਰਭਨੂਰ ਕੌਰ, ਅਬੀਰ, ਯੁਵਰਾਜ, ਅਮਰਿੰਦਰ, ਸ਼ਗਨਪ੍ਰੀਤ, ਨਿਸ਼ਾਂਤ, ਮਹਿਰ, ਉੱਜਲਰੂਪ ਅਤੇ ਮਨਪ੍ਰੀਤ ਨੇ ਵੀ ਉੱਚੇ ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਵਿਜੇ ਕੌਸ਼ਲ, ਚੇਅਰਪਰਸਨ ਵੀਣਾ ਕੌਸ਼ਲ ਅਤੇ ਪ੍ਰਿੰਸੀਪਲ ਮੈਡਮ ਨੀਤੂ ਕੁਮਾਰ ਨੇ ਸਾਰੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਮੂੰਹ ਮਿਠਾ ਕਰਵਾਇਆ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।