ਭਾਜਪਾ ਦੀ ਰੈਲੀ ’ਚ ਸ਼ਮੂਲੀਅਤ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ
ਭਾਜਪਾ ਦੀ ਰੈਲੀ ਵਿੱਚ ਸ਼ਮੂਲੀਅਤ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ
Publish Date: Fri, 13 Mar 2026 05:11 PM (IST)
Updated Date: Fri, 13 Mar 2026 05:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਗਨਪੁਰ ਪਿੰਡ ਦੇ ਯੂਥ ਆਗੂ ਗੁਰਤੇਜ ਸਿੰਘ ਭਾਗਨਪੁਰ ਵੱਖ-ਵੱਖ ਪਿੰਡਾਂ ਵਿਚ ਨੌਜਵਾਨਾਂ ਨੂੰ 14 ਮਾਰਚ ਨੂੰ ਮੋਗਾ ਦੇ ਪਿੰਡ ਕਿੱਲੀ ਚੈਹਲਾਂ ਵਿਖੇ ਹੋ ਰਹੀ ਭਾਜਪਾ ਦੀ ਬਦਲਾਓ ਰੈਲੀ ’ਚ ਵੱਧ ਚੜ੍ਹ ਕੇ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਡਾ.ਹਰਬੰਸ ਲਾਲ ਅਤੇ ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਬਸੀ ਪਠਾਣਾਂ ਹਲਕਾ ਫਤਹਿਗੜ੍ਹ ਸਾਹਿਬ ਤੋਂ ਵੱਡਾ ਬੱਸਾਂ ਦਾ ਕਾਫਲਾ ਉੱਚਾ ਪਿੰਡ ਸੰਘੋਲ ਦੀ ਦਾਣਾ ਮੰਡੀ ’ਚ ਇਕੱਠਾ ਹੋ ਕੇ 14 ਮਾਰਚ ਨੂੰ ਸਵੇਰੇ ਰਵਾਨਾ ਹੋਵੇਗਾ। ਇਸ ਵਿੱਚ ਪਿੰਡ ਭਾਗਨਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ 100 ਤੋਂ ਵੱਧ ਨੌਜਵਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਸ ਮਹਾਂ ਰੈਲੀ ਵਿੱਚ ਸ਼ਾਮਲ ਹੋਣਗੇ। ਗੁਰਤੇਜ ਸਿੰਘ ਭਾਗਨਪੁਰ ਨੇ ਕਿਹਾ ਕਿ ਇਲਾਕੇ ’ਚ ਰੈਲੀ ਲਈ ਬਹੁਤ ਉਤਸ਼ਾਹ ਹੈ ਅਤੇ ਨੌਜਵਾਨ ਵਰਗ ਭਾਜਪਾ ਦੀ ਪੰਜਾਬ ਸਰਕਾਰ ਬਣਨ ਨਾਲ ਨਸ਼ਿਆਂ ਖਿਲਾਫ਼ ਮੁਹਿੰਮ, ਸਸਤੀ ਤੇ ਵਧੀਆ ਸਿੱਖਿਆ ਤੇ ਰੁਜ਼ਗਾਰ ਦੀਆਂ ਬਹੁਤ ਉਮੀਦਾਂ ਰੱਖਦਾ ਹੈ। ਉਨ੍ਹਾਂ ਅਨੁਸਾਰ ਭਾਜਪਾ ਸਰਕਾਰ ਬਣਦੇ ਹੀ ਬੇਰੁਜ਼ਗਾਰੀ ਅਤੇ ਨਸ਼ਾ ਮੁਕਤ ਪੰਜਾਬ ਬਣ ਜਾਵੇਗਾ ਜਿਸ ਨਾਲ ਨੌਜਵਾਨਾਂ ਦਾ ਉੱਜਵਲ ਭਵਿੱਖ ਸੁਨਿਸ਼ਚਿਤ ਹੋਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਵੱਧ ਚੜ੍ਹ ਕੇ ਰੈਲੀ ਵਿੱਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਭਾਜਪਾ ਆਗੂਆਂ ਦੇ ਹੱਥ ਮਜ਼ਬੂਤ ਕਰਨ।