ਪੈਨਸ਼ਨਰ 31 ਮਾਰਚ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ
ਪੈਨਸ਼ਨਰ 31 ਮਾਰਚ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਜਮਾਂ ਕਰਵਾਉਣ
Publish Date: Mon, 16 Mar 2026 06:55 PM (IST)
Updated Date: Mon, 16 Mar 2026 06:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਲਾਈਫ ਸਰਟੀਫਿਕੇਟ ਆਨਲਾਈਨ ਰੂਪ ਵਿਚ ਜਮਾਂ ਕਰਵਾਉਣ। ਇਸ ਲਈ ਆਖਰੀ ਮਿਤੀ 31 ਮਾਰਚ 2026 ਤੈਅ ਕੀਤੀ ਗਈ ਹੈ। ਜ਼ਿਲ੍ਹਾ ਖਜ਼ਾਨਾ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਲਾਈਫ ਸਰਟੀਫਿਕੇਟ ਆਨਲਾਈਨ ਜਮ੍ਹਾਂ ਕਰਵਾਉਣ ਲਈ ਪੈਨਸ਼ਨਰ ਆਪਣੇ ਨਜ਼ਦੀਕੀ ਖਜ਼ਾਨਾ ਦਫਤਰ, ਉਪ ਖਜ਼ਾਨਾ ਦਫਤਰ, ਬੈਂਕ ਬ੍ਰਾਂਚ, ਸੇਵਾ ਕੇਂਦਰ ਜਾਂ ਹੈਲਪਲਾਈਨ ਨੰਬਰ 1076 ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ‘ਜੀਵਨ ਪ੍ਰਮਾਣ ਪੱਤਰ’ ਮੋਬਾਈਲ ਐਪ ਰਾਹੀਂ ਵੀ ਆਪਣੇ ਆਪ ਸਰਟੀਫਿਕੇਟ ਜਮਾਂ ਕੀਤਾ ਜਾ ਸਕਦਾ ਹੈ। ਆਨਲਾਈਨ ਜਮਾਂ ਕਰਵਾਉਣ ਉਪਰੰਤ ਪੈਨਸ਼ਨਰ ਨੂੰ ਤੁਰੰਤ ਫੋਨ ਤੇ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਬਿਨਾਂ ਰੁਕਾਵਟ ਜਾਰੀ ਰੱਖਣ ਲਈ ਪੈਨਸ਼ਨ ਬੁੱਕ, ਖਾਤਾ ਨੰਬਰ, ਆਧਾਰ ਕਾਰਡ ਅਤੇ ਫੋਨ ਲੈ ਕੇ ਜਾਣਾ ਯਕੀਨੀ ਬਣਾਇਆ ਜਾਵੇ।