ਦਿ ਪਟਵਾਰ ਯੂਨੀਅਨ ਨੇ ਐੱਸਡੀਐੱਮ ਨੂੰ ਦਿੱਤਾ ਮੰਗ-ਪੱਤਰ
ਦੀ ਪਟਵਾਰ ਯੂਨੀਅਨ ਨੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ
Publish Date: Thu, 09 Apr 2026 05:08 PM (IST)
Updated Date: Fri, 10 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਦੀ ਪਟਵਾਰ ਯੂਨੀਅਨ ਨੇ ਤਹਿਸੀਲ ਪ੍ਰਧਾਨ ਖੁਸ਼ਲੀਨ ਨੰਦਾ ਦੀ ਅਗਵਾਈ ਦੇ ਵਿਚ ਐਸਡੀਐਮ ਫਤਹਿਗੜ੍ਹ ਸਾਹਿਬ ਸੂਬਾ ਸਿੰਘ ਅਤੇ ਤਹਿਸੀਲਦਾਰ ਵਿਸ਼ਾਲ ਵਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਟਵਾਰੀਆਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਸਬੰਧ ਵਿਚ ਐੱਚਡੀਐੱਮ ਸੂਬਾ ਸਿੰਘ ਅਤੇ ਤਹਿਸੀਲਦਾਰ ਵਿਸ਼ਾਲ ਵਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਵਾਰ ਯੂਨੀਅਨ ਪੰਜਾਬ ਦੀ 2 ਅਪ੍ਰੈਲ 2026 ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਮੀਟਿੰਗ ਹੋਈ ਸੀ, ਜਿਸ ’ਚ ਵਿਚਾਰ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਜਿਨਾਂ ਮੰਗਾਂ ’ਤੇ ਹਾਂ ਪੱਖੀ ਹੁੰਗਾਰਾ ਮਿਲਿਆ ਹੋਇਆ ਹੈ। ਉਨ੍ਹਾਂ ਨੂੰ ਹੱਲ ਕਰਵਾਉਣ ਦੇ ਲਈ ਸਬੰਧਤ ਮਾਲ ਅਫ਼ਸਰ, ਐੱਮਐੱਲਏ, ਮੰਤਰੀ, ਡਿਪਟੀ ਕਮਿਸ਼ਨਰ, ਐੱਸਡੀਐੱਮ, ਤਹਿਸੀਲਦਾਰ ਨੂੰ ਉਕਤ ਮੰਗ ਪੱਤਰ ਸੌਂਪੇ ਜਾਣ। ਇਸੇ ਤਰ੍ਹਾਂ 9 ਅਤੇ 10 ਅਪ੍ਰੈਲ ਨੂੰ ਤਹਿਸੀਲ ਪੱਧਰ ’ਤੇ ਤਿੰਨ ਘੰਟੇ ਲਈ ਕੰਮ ਪ੍ਰਭਾਵਿਤ ਕੀਤਾ ਜਾਵੇਗਾ। ਜੇ ਉਕਤ ਮਸਲਿਆਂ ਦਾ ਕੋਈ ਹੱਲ ਨਾ ਨਿਕਲਿਆ ਤਾਂ 16 ਅਪ੍ਰੈਲ ਨੂੰ ਚਾਰ ਘੰਟੇ ਲਈ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਸਮ ਦੀਂ ਖਰਾਬੀ ਦੇ ਕਾਰਨ ਹੋ ਰਹੀ ਗੜੇਮਾਰੀ ਅਤੇ ਬਰਸਾਤ ਦੇ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ, ਇਸ ਦੇ ਲਈ ਵੀ ਪਟਵਾਰੀ ਲਗਾਤਾਰ ਸਪੈਸ਼ਲ ਗਰਦਾਵਰੀ ਕਰਕੇ ਖਰਾਬੇ ਦਾ ਕੰਮ ਮੁਕੰਮਲ ਕਰਨਗੇl ਉਨ੍ਹਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਜਲਦ ਹੱਲ ਕੀਤਾ ਜਾਵੇ। ਖੁਸ਼ਲੀਨ ਨੰਦਾ ਨੇ ਦੱਸਿਆ ਕਿ ਸੂਬੇ ਦੇ ਵਿਚ ਪਟਵਾਰੀਆਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖ਼ਾਲੀ ਪਈਆਂ ਹਨ, ਜਿਸ ਕਾਰਨ ਪਟਵਾਰੀਆਂ ਦੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਭਾਰ ਹੈ, ਇਸ ਲਈ ਉਨ੍ਹਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਇਸ ਤੋਂ ਇਲਾਵਾ ਪਟਵਾਰੀ ਤੋਂ ਕਾਨੂੰਗੋ ਬਣਨ ਦੇ ਵਕਫੇ ਨੂੰ ਘੱਟ ਕੀਤਾ ਜਾਵੇ। ਪਟਵਾਰਖਾਨਿਆਂ ਦੀ ਹਾਲਤ ਸੁਧਾਰੀ ਜਾਵੇ। ਫ਼ਰਨੀਚਰ ਦਾ ਪ੍ਰਬੰਧ ਕੀਤਾ ਜਾਵੇ। ਪੇਅ ਕਮਿਸ਼ਨ ਅਤੇ ਡੀਏ ਦੀ ਕਿਸ਼ਤ ਜਾਰੀ ਕੀਤੀ ਜਾਵੇ। ਇਸ ਮੌਕੇ ਅੰਮ੍ਰਿਤ ਕੌਰ ਜਨਰਲ ਸਕੱਤਰ, ਬਿਕਰਮ ਸਿੰਘ ਖ਼ਜ਼ਾਨਚੀ, ਕਰਮਜੋਤ ਕੁਮਾਰ, ਖੁਸ਼ਪ੍ਰੀਤ ਕੌਰ ਪਟਵਾਰੀ ਅਤੇ ਹੋਰ ਮੌਜੂਦ ਸਨ।