ਮਾਪੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਉਣ : ਨੌਰੰਗ ਸਿੰਘ
ਮਾਪੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ : ਨੌਰੰਗ ਸਿੰਘ
Publish Date: Sun, 01 Feb 2026 04:55 PM (IST)
Updated Date: Sun, 01 Feb 2026 04:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾ ਵਿਚ ਦਾਖਲ ਕਰਾਉਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿਮ ਅਧੀਨ ਦਾਖਲਾ ਮੁਹਿੰਮ ਵੈਨ ਦਾ ਸਰਕਾਰੀ ਸਕੂਲ ਖੇੜਾ ਵਿਖੇ ਪੁੱਜਣ ’ਤੇ ਕੀਤਾ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ, ਮਾਪਿਆਂ ਤੇ ਐੱਸਐੱਮਸੀ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਵੱਡੇ ਵੱਡੇ ਕੋਰਸਾਂ ਵਿਚ ਦਾਖਲਾ ਲੈ ਰਹੇ ਹਨ। ਇਸ ਮੌਕੇ ਬੀਪੀਈਓ ਅੱਛਰਪਾਲ ਸਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਸਰਕਾਰੀ ਸਕੂਲਾਂ ਵਿਚ ਦਿੱਤੀਆਂ ਜਾ ਰਹੀਆਂ ਹਨ ਜਿਨਾਂ ਵਿਚ ਵਿਸ਼ੇਸ਼ ਤੌਰ ’ਤੇ ਮੁਫਤ ਕਿਤਾਬਾਂ, ਵਰਦੀਆਂ, ਮਿਡ ਡੇ ਮੀਲ, ਕੰਪਿਊਟਰ ਸਿੱਖਿਆ ਅਤੇ ਐਲਈਡੀ ਨਾਲ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀਐਨਓ ਪ੍ਰਿੰਸੀਪਲ ਮੀਨਾ ਗੁਪਤਾ, ਪ੍ਰਿੰਸੀਪਲ ਅਮਨਦੀਪ ਕੋਰ, ਮੁੱਖ ਅਧਿਆਪਕਾ ਅਰਚਨਾ ਬਾਂਦਾ, ਨਰਿੰਦਰ ਕੌਰ, ਲਖਵੀਰ ਕੌਰ, ਕੁਲਵੰਤ ਸਿੰਘ, ਸੀਐਚਟੀ ਗੁਰਮੀਤ ਸਿੰਘ, ਸੀਐਚਟੀ ਅਮਰਜੀਤ ਸਿੰਘ ਬੀਆਰਸੀ, ਸੁਖਜਿੰਦਰ ਸਿੰਘ, ਬੀਆਰਸੀ. ਨਵਜੋਤ, ਗਗਨਦੀਪ ਸਿੰਘ, ਅਮਨਦੀਪ, ਦੀਪਕ ਕੁਮਾਰ, ਮਨਜੀਤ ਸਿੰਘ ਲੋਹਾਖੇੜੀ, ਰਾਜਵੀਰ ਕੌਰ, ਸਟੇਟ ਐਵਾਰਡੀ ਸਕੀਲ ਮੁਹੰਮਦ, ਗੁਰਵਿੰਦਰ ਸਿੰਘ ਚੁੰਨੀ, ਬਲਜੀਤ ਸਿੰਘ ਅਤੇਵਾਲੀ, ਮਨਦੀਪ ਸਿੰਘ, ਸਵਰਨਜੀਤ ਕੌਰ , ਨਵਜੋਤ ਸਿੰਘ, ਮਨਪ੍ਰੀਤ ਸਿੰਘ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਫੋਟੋ ਕੈਪਸ਼ਨ : ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨੌਰੰਗ ਸਿੰਘ।